ਯੂ .ਜੀ. ਸੀ. ਨੇ 24 ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ

*ਯੂ ਜੀ ਸੀ ਨੇ ਕੀਤੀ 24 ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ ਜਾਰੀ*

*Punjab top news today* *ਨਵੀਂ ਦਿੱਲੀ* ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਦੇਸ਼ ਦੀਆਂ 24 ਆਪੂ ਬਣੀਆਂ ਤੇ ਗੈਰ-ਮਾਨਤਾ ਪ੍ਰਾਪਤ ਅਦਾਰਿਆਂ ਦੀ ਸੂਚੀ ਜਾਰੀ ਕਰਦਿਆਂ ਉਨ੍ਹਾਂ ਨੂੰ ਫਰਜ਼ੀ ਯੂਨੀਵਰਸਿਟੀ ਕਰਾਰ ਦਿੱਤਾ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਅਦਾਰੇ ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਹਨ।ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘ਵਿਦਿਆਰਥੀਆਂ ਤੇ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਸਮੇਂ ਯੂਜੀਸੀ ਐਕਟ ਦੀ ਉਲੰਘਣਾ ਕਰ ਕੇ 24 ਆਪੂ ਬਣੀਆਂ ਤੇ ਗੈਰ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਚੱਲ ਰਹੀਆਂ ਹਨ। ਇਨ੍ਹਾਂ ਨੂੰ ਫਰਜ਼ੀ ਯੂਨੀਵਰਸਿਟੀ ਐਲਾਨਿਆ ਗਿਆ ਹੈ ਤੇ ਇਨ੍ਹਾਂ ਨੂੰ ਕੋਈ ਡਿਗਰੀ ਦੇਣ ਦਾ ਅਧਿਕਾਰ ਨਹੀਂ ਹੈ।’ਉੱਤਰ ਪ੍ਰਦੇਸ਼ ਦੇ ਅਜਿਹੇ ਅਦਾਰਿਆਂ ‘ਚ ਵਾਰਣਸੇਅ ਸੰਸਕ੍ਰਿਤ ਯੂਨੀਵਰਸਿਟੀ ਵਾਰਾਣਸੀ, ਮਹਿਲਾ ਗ੍ਰਾਮ ਵਿਦਿਆਪੀਠ ਪ੍ਰਯਾਗਰਾਜ, ਗਾਂਧੀ ਹਿੰਦੀ ਵਿੱਦਿਆਪੀਠ ਪ੍ਰਯਾਗਰਾਜ, ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟ੍ਰੋ ਕੰਪਲੈਕਸ ਹੋਮਿਓਪੈਥੀ ਕਾਨਪੁਰ, ਨੇਤਾਜੀ ਸੁਭਾਸ਼ ਚੰਦਰ ਬੋਸ ਓਪਨ ਯੂਨੀਵਰਸਿਟੀ ਅਲੀਗੜ੍ਹ, ਉੱਤਰ ਪ੍ਰਦੇਸ਼ ਯੂਨੀਵਰਸਿਟੀ ਮਥੁਰਾ, ਮਹਾਰਾਣਾ ਪ੍ਰਤਾਪ ਸ਼ਿਕਸ਼ਾ ਨਿਕੇਤਨ ਯੂਨੀਵਰਸਿਟੀ ਪ੍ਰਤਾਪਗੜ੍ਹ ਤੇ ਇੰਦਰਪ੍ਰਸਥ ਸਿਕਸ਼ਾ ਪ੍ਰਰੀਸ਼ਦ, ਨੋਇਡਾ ਸ਼ਾਮਲ ਹਨ। ਲਖਨਊ ਸਥਿਤ ਭਾਰਤੀ ਸ਼ਿਕਸ਼ਾ ਪ੍ਰਰੀਸ਼ਦ ਦੇ ਸਬੰਧ ‘ਚ ਰਜਨੀਸ਼ ਜੈਨ ਨੇ ਕਿਹਾ ਕਿ ਇਹ ਮਾਮਲਾ ਲਖਨਊ ‘ਚ ਜ਼ਿਲ੍ਹਾ ਜੱਜ ਦੇ ਸਾਹਮਣੇ ਵਿਚਾਰ ਅਧੀਨ ਹੈ।ਦਿੱਲੀ ‘ਚ ਸੱਤ ਫਰਜ਼ੀ ਯੂਨੀਵਰਸਿਟੀਆਂ ਹਨ। ਇਨ੍ਹਾਂ ‘ਚ ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ, ਯੂਨਾਈਟਿਡ ਨੇਸ਼ਨਸ ਯੂਨੀਵਰਸਿਟੀ, ਵੋਕੇਸ਼ਨਲ ਯੂਨੀਵਰਸਿਟੀ, ਏਡੀਆਰ ਸੈਂਟਿ੍ਕ ਜੁਡੀਸ਼ੀਅਲ ਯੂਨੀਵਰਸਿਟੀ, ਇੰਡੀਅਨ ਇੰਸਟੀਚਿਊਸ਼ਨ ਆਫ ਸਾਇੰਸ ਐਂਡ ਇੰਜੀਨੀਅਰਿੰਗ, ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰਸੈਲਫ ਇੰਪਲਾਇਮੈਂਟ ਤੇ ਅਧਿਆਤਮਕ ਯੂਨੀਵਰਸਿਟੀ ਸ਼ਾਮਲ ਹਨ।

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM