*Punjab top news today*
♦ਨਜਾਇਜ਼ ਮਾਇਨਿੰਗ” *ਉਪਰੋਂ* ,ਨਜਾਇਜ਼ ਪਰਚੇ, *”ਆਪ ਸਰਕਾਰ” ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ!?*
ਕੀ ਆਪ ਨੇ ਮੰਨਿਆਂ ਪਠਾਨਕੋਟ ਵਿੱਚ ਨਜਾਇਜ਼ ਮਾਇਨਿੰਗ ਨਹੀਂ ਹੋ ਰਹੀ ।?
*ਆਪ ਨਜਾਇਜ਼ ਮਾਈਨਿੰਗ ਗਰੰਟੀ ਤੋਂ ਮੁੱਕਰੀ*
*ਪ੍ਰਮੁੱਖ ਸਕੱਤਰ ਮਾਇਨਿੰਗ ਕ੍ਰਿਸ਼ਨ ਕੁਮਾਰ* “ਨਜ਼ਾਇਜ ਮਾਈਨਿੰਗ” *ਰੋਕਣ ਵਿੱਚ ਅਸਫਲ ਹੋਣ ਤੋਂ ਬਾਅਦ ਵਿਭਾਗ ਛੱਡ ਕੇ ਭੱਜੇਗਾ*!?! ਵੱਡਾ ਸਵਾਲ
*ਪਰਚੇ ਦਰਜ ਕਰ ਲੋਕਾਂ ਦੇ ਮੂੰਹ ਬੰਦ ਕਰਕੇ ਕੀ ਸਰਕਾਰ ਏਵੇ ਰੋਕੇਗੀ ਨਜਾਇਜ਼ ਮਾਈਨਿੰਗ !?!*
*ਪਠਾਨਕੋਟ* 15 ਮਈ (ਸੁਖਦੀਪ
ਸਿੰਘ) ਪੰਜਾਬ ਵਿੱਚ ਨੰਬਰ ਵੰਨ ਦੇ ਮਾਈਨਿੰਗ ਸੋਨੇ ਵਜੋਂ ਰਾਵੀ ਦਰਿਆ ਜਾਣਿਆ ਜਾਂਦਾ ਹੈ ‘ ਖੇਤਰ ਰਾਵੀ- ਦਰਿਆ। ਵਿੱਚ ਕੁਦਰਤੀ ਸਰੋਤਾਂ ਦੀ ਲੁੱਟ ,’ਮਾਝਾ” ਪੰਜਾਬ, ਜੰਮੂ-ਕਸ਼ਮੀਰ ‘ਹਿਮਾਚਲ ਪ੍ਰਦੇਸ਼’ ਦੀ ਅੰਤਰਰਾਜੀ ਸਰਹੱਦ ਤੇ ਹੋਣ ਕਾਰਨ 3 ਪਰਦੇਸਾਂ ਦੇ ਪੌਣ-ਪਾਣੀ ਮੌਸਮ ਜਲਵਾਯੂ ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ ਤਿੰਨਾਂ ਪ੍ਰਦੇਸ਼ਾਂ ਦਾ ਨੇੜੇ ਲਗਦਾ ਬਾਗਬਾਨੀ ਖੇਤਰ ਤਬਾਹ ਹੋ ਗਿਆ ਹੈ ?
ਆਮ ਆਦਮੀ ਪਾਰਟੀ ਦੀ ਸਾਬਕਾ ਅਹੁਦੇਦਾਰ ਮੌਜੂਦਾ ਕਾਂਗਰਸੀ ਜਰਨਲ ਸਕੱਤਰ ਟੀਨਾ ਚੌਧਰੀ ਨੇ ਰਾਵੀ ਦਰਿਆ ਵਿੱਚ ਨਜਾਇਜ ਮਾਈਨਿੰਗ ਸਾਈਟ ਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਅਰੋਪ ਲਾਉਂਦੇ ਹੋਏ ਕਿਹਾ ਖੇਤਰ ਦੇ ਰਾਵੀ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਮਜੀਰੀ ਪਿੰਡ ਵਿਧਾਨ ਸਭਾ ਵੋਟਾਂ ਤੋਂ ਪਹਿਲਾਂ ਜਿਥੇ ਮੌਜੂਦਾ ਵਿਧਾਇਕ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ 12 ਦਿਨ ਧਰਨਾ ਲਗਾਇਆ ਸੀ ਇਹ ਧਰਨਾ ਨਜ਼ਾਇਜ ਮਾਈਨਿੰਗ ਰੋਕਣ ਲਈ ਲਗਾਇਆ ਸੀ। ਟੀਨਾ ਚੌਧਰੀ ਨੇ ਲਾਲ ਚੰਦ ਤੇ ਗੰਭੀਰ ਆਰੋਪ ਲਾਇਆ ਅਨੇਕਾਂ ਸਵਾਲ ਚੁੱਕੇ ਹਨ । ਇਸ ਖੇਤਰ ਵਿੱਚ ਮਾਇਨਿੰਗ ਦੀ ਲੁੱਟ-ਖਸੁੱਟ ਕਿਸ ਦੀ ਸ਼ਹਿ ਤੇ ਹੋ ਰਹੀ ਹੈ ?!
ਕੈਬਨਿਟ ਮੰਤਰੀ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਗਦਾ ਹੈ ?
ਜੇਕਰ ਮੰਤਰੀ ਦਾ ਨਾਜਾਇਜ਼ ਮਾਈਨਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਮੰਤਰੀ ਮਾਇਨਗ ਦੀ ਹੁੰਦੀ ਲੁੱਟ-ਖਸੁੱਟ ਤੇ ਕਿਉਂ ਚੁੱਪ ਹਨ ?!
ਅੰਤਰ-ਰਾਜੀ ਪ੍ਰਦੇਸ਼ਾਂ ਦੀ ਸਰਹੱਦ ਤੇ ਹੁੰਦੀ ਨਜਾਇਜ਼ ਮਾਇਨਿੰਗ ਦੀ ਲੁੱਟ-ਖਸੁੱਟ ਦਾ ਅਸਰ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੇ ਪੈਣ ਦੀ ਸੰਭਾਵਨਾ ਹੈ।
ਕਿਉਂਕਿ ਬਹੁਤ ਸਾਰੇ ਨਾਜਾਇਜ਼ ਮਾਈਨਿੰਗ ਖੇਤਰ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਹਨ ਜੋ ਜਲੰਧਰ ਜੰਮੂ ਨੈਸ਼ਨਲ ਹਾਈਵੇ ਨਾਕਾ ਲਗਾ ਹਿਮਾਚਲ ਪ੍ਰਦੇਸ਼ ਰੋੜੀ ਬਜਰੀ ਰੇਤਾ ਗੱਡੀਆਂ ਦੀ ਵੱਡੀ ਪੱਧਰ ਤੇ ਬਾਰੀਕੀ ਨਾਲ ਚੈਕਿੰਗ ਕੀਤੀ ਜਾਂਦੀ ਹੈ ਬਹਾਨੇ ਬਣਾ ? ਸਪਲਾਈ ਵੱਡੀ ਪੱਧਰ ਤੇ ਪ੍ਰਭਾਵਤ ਕਰ ਰੋਕੀ ਜਾਂਦੀ ਹੈ ।ਜਿਸ ਕਾਰਨ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਅਨੇਕਾਂ ਵਿਧਾਨ ਸਭਾ ਹਲਕਿਆਂ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਆਪ ਕਿਧਰੇ ਵੀ ਐਂਟਰੀ ਦੀ ਕੋਈ ਸੰਭਾਵਨਾ ਨਹੀਂ ਹੈ ।
ਇਮਾਨਦਾਰ ਕਹੀ ਜਾਂਦੇ ਕ੍ਰਿਸ਼ਨ ਕੁਮਾਰ ਪ੍ਰਮੁੱਖ ਸਕੱਤਰ ਮਾਈਨਿੰਗ ਵਿਭਾਗ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਹੈ !?!
ਸਾਲ ਪਹਿਲਾਂ ਸਿੱਖਿਆ ਸਕੱਤਰ ਸਕੂਲ ਰਹਿ ਰਾਵੀ ਦਰਿਆ ਪਾਰ ਸਕੂਲਾਂ ਵਿੱਚ ਉਸ ਸਮੇਂ ਸਕੱਤਰ ਰਹੇ ਕ੍ਰਿਸ਼ਨ ਕੁਮਾਰ ਭੇਸ ਬਦਲ ਕੇ ਸਾਈਕਲ ਤੇ ‘ਭਈਆਂ ਬਣ’ ਛਾਪੇ ਮਾਰਦੇ ਸਨ !?! ਕ੍ਰਿਸ਼ਨ ਕੁਮਾਰ ਮਾਈਨਿੰਗ ਵਾਰੀ ਕਿਉਂ ਨਹੀਂ ਰਾਵੀ ਦਰਿਆ ਵਿੱਚ ਭੇਸ ਬਦਲ ਕੇ ਡੂੰਘੀਆਂ ਖੱਡਾਂ ਵਿੱਚ ਵੜ ਛਾਪੇ ਕਿਉਂ ਨਹੀਂ ਮਾਰਦੇ ਕੀ ਉਹੋ ਮਾਈਨਿੰਗ ਮਾਫੀਆ ਤੋਂ ਡਰਦੇ ਹਨ !?!
*ਕੀ ਕ੍ਰਿਸ਼ਨ ਕੁਮਾਰ ਮਾਈਨਿੰਗ ਵਿਭਾਗ ਛੱਡ ਕੇ ਭੱਜੇਗਾ*
ਪ੍ਰਮੁੱਖ ਸਕੱਤਰ ਅਤੇ ਆਪ ਸਰਕਾਰ ਨਜਾਇਜ਼ ਮਾਇਨਿੰਗ ਰੋਕਣ ਤੇ ਫੇਲ੍ਹ ਹੋਣ ਤੋਂ ਬਾਅਦ ਲੋਕਾਂ ਦਾ ਮੂੰਹ ਬੰਦ ਕਰਨ ਲਈ ਲੋਕਾਂ ਤੇ ਨਜਾਇਜ਼ ਪਰਚੇ ਦਰਜ ਕਰਨ ਲੱਗੀ ਹੈ ! ਜਿਸ ਦੀ ਤਾਜ਼ਾ ਉਦਾਹਰਣ ਕਾਂਗਰਸ ਦੀ ਜਨਰਲ ਸਕੱਤਰ ਟੀਨਾ ਚੌਧਰੀ ਅਤੇ ਹੋਰਾਂ ਤੇ ਨਜਾਇਜ਼ ਪਰਚਾ ਦਰਜ਼ ਕਰਨਾ ਹੈ। ਕੀ ਹੁਣ ਏਵੇਂ ਰੋਕੇਗੀ ਆਪ ਨਾਜਾਇਜ਼ ਮਾਈਨਿੰਗ ! ?