ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਯਤਨਾਂ ਸਦਕਾ ਯੂ-ਡਾਇਸ ਫਾਰਮ ਦੀ ਮਿਤੀ ਵਿਚ ਹੋਇਆ ਵਾਧਾ ਪੜ੍ਹੋ ਪੱਤਰ.

*ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ) ਦੀ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਨਾਲ ਹੋਈ ਮੀਟਿੰਗ।*
 
*ਰਹਿੰਦੀਆਂ ਹੈਡ ਟੀਚਰਜ /ਸੈਂਟਰ ਹੈਡ ਟੀਚਰਜ ਪ੍ਰਮੋਸ਼ਨਾ ਜਲਦ ਕਰਨ ਤੇ ਹੋਈ ਵਿਸਥਾਰਤ ਗੱਲਬਾਤ ।* 
*ਯੂ ਡਾਈਜ ਭਰਨ ਸਬੰਧੀ ਸਮਾਂ ਵਧਾਉਣ ਅਤੇ ਰਹਿੰਦੇ ਬਲਾਕਾਂ ਦੀਆ ਤਨਖਾਹਾਂ ਲਈ ਬਜਟ ਜਲਦ ਪਾਉਣ ਦੀ ਵੀ ਕੀਤੀ ਮੰਗ ।*
      *ਪਠਾਨਕੋਟ* ( ਸੋਨੀ )*ਹੈਡ ਟੀਚਰਜ/ਸੈਂਟਰ ਹੈਡ ਟੀਚਰਜ ਪ੍ਰਮੋਸ਼ਨਾ ਨੂੰ ਲੈ ਕੇ ਜਿਲਾ ਸਿੱਖਿਆ ਅਫਸਰ (ਐਲੀ) ਅੰਮ੍ਰਿਤਸਰ ਸ੍ਰੀ ਰਾਜੇਸ਼ ਕਮੁਾਰ ਨਾਲ ਅੱਜ ਐਲੀਮੈਟਰੀ ਟੀਚਰਜ ਯੂਨੀਅਨ ਅੰਮ੍ਰਤਸਰ (ਰਜਿ) ਦੀ ਹੋਈ ਮੀਟਿੰਗ। ਮੀਟਿੰਗ ਚ ਡੀਲਿੰਗ ਹੈਂਡਜ ਵੀ ਮੌਜੂਦ ਸਨ । ਜਿਸ ਵਿੱਚ ਆਗੂਆ ਨੇ ਕਿਹਾ ਕਿ ਪਿਛਲੇ ਦਿਨੀਂ ਸਿਖਿਆ ਮੰਤਰੀ ਪੰਜਾਬ ਤੋਂ ਕੀਤੀ ਮੰਗ ਅਤੇ ਡੀ ਪੀ ਆਈ (ਐਲੀ) ਪੰਜਾਬ ਨਾਲ ਹੋਈ ਮੀਟਿੰਗ ਚ ਚੋਣ ਜਾਬਤੇ ਦੌੋਰਾਨ ਰੁੱਕੀਆਂ ਪ੍ਰਮੋਸ਼ਨਾ ਜਲਦ ਬਦਲੀਆ ਤੋਂ ਪਹਿਲਾਂ ਪਹਿਲਾ ਕਰਨ ਦੀ ਮੰਗ ਤੋਂ ਬਾਅਦ ਡੀ ਪੀ ਆਈ ਦਫਤਰ ਵੱਲੋ ਜਾਰੀ ਹੋਏ ਪੱਤਰ ਦਾ ਹਵਾਲਾ ਦਿੰਦਿਆਂ ਜਿਲਾ ਸਿਖਿਆ ਅਫਸਰ (ਐਲੀ ) ਅੰਮ੍ਰਤਸਰ ਨੂੰ ਕਿਹਾ ਕਿ ਜਿਲੇ ਅੰਦਰ ਵੀ ਤੁਰੰਤ ਰਹਿੰਦੀਆਂ ਪ੍ਰਮੋਸ਼ਨਾ ਕਰਕੇ ਆਰਡਰ ਬਦਲੀਆ ਤੋ ਪਹਿਲਾ ਦਿੱਤੇ ਜਾਣ ਤਾਂ ਜੋ 2001-02 ਬੈਚ ਭਰਤੀ ਵਾਲੇ ਅਧਿਆਪਕ ਜੋ ਪਿਛਲੇ 21 ਸਾਲ ਤੋਂ ਪ੍ਰਮੋਸ਼ਨਾ ਉਡੀਕ ਰਹੇ ਹਨ ,ਨੂੰ ਇਨਸਾਫ ਮਿਲ ਸਕੇ ।
ਗੱਲਬਾਤ ਦੋਰਾਨ ਜਿਲਾ ਸਿਖਿਆ ਅਫਸਰ ਐਲੀ ਨੇ ਕਿਹਾ ਡੀ ਪੀ ਆਈ ਦਫਤਰ ਤੋ ਪੱਤਰ ਸਾਨੁੰ ਪ੍ਰਾਪਤ ਹੈ ਚੁੱਕਾ ਹੈ ਤੇ ਇਸ ਸਬੰਧੀ ਪ੍ਰਕ੍ਰਿਆ ਚਾਲੂ ਹੈ ,ਭਲਾਈ ਵਿਭਾਗ ਨੂੰ ਵੀ ਪ੍ਰਮੋਸ਼ਨਾ ਸਬੰਧੀ ਡਾਟਾ ਮੁਹੱਈਆਂ ਕਰਾ ਦਿੱਤਾ ਹੈ ,ਉਹਨਾਂ ਦੋ ਦਿਨ ਦਾ ਸਮਾਂ ਦਿੱਤਾ ਹੈ।
ਸੋਮਵਾਰ ਨੂੰ ਭਲਾਈ ਦਫਤਰੀ ਅਮਲਾ ਯੋਗ ਅਗਵਾਈ ਲੈਣ ਲਈ ਫਿਰ ਜਾਵੇਗਾ ,ਜਿਸ ਉਪਰੰਤ ਅਗਲੇ ਹਫਤੇ ਪ੍ਰਮੋਸ਼ਨਾ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਇਸ ਉਪਰੰਤ ਯੂਨੀਅਨ ਆਗੂਆਂ ਨੇ ਕਿਹਾ ਕਿ ਬੁੱਧਵਾਰ ਨੂੰ ਫਿਰ ਜਿਲਾ ਸਿਖਿਆ ਅਫਸਰ ਨਾਲ ਮੀਟਿੰਗ ਹੋਵੇਗੀ । 
ਅੱਜ ਦੀ ਮੀਟਿੰਚ ਚ ਯੂ ਡਾਈਜ ਭਰਨ ਲਈ ਵੀ ਸਮਾਂ ਵਧਾਉਣ ਦੀ ਮੰਗ ਕਰਦਿਆ ਕਿਹਾ ਕਿ ਇਹਨਾ ਦਿਨਾ ਚ ਅਧਿਆਪਕ ਨਵੇ ਦਾਖਲਿਆ .ਬੇਸ ਲਾਈਨ ਟੈਸਟਿੰਗ , ਤੇ ਗਰਮੀਆਂ ਦੀਆਂ ਛੁਟੀਆ ਦੇ ਬੱਚਿਆ ਨੂੰ ਘਰਾ ਦੇ ਕੰਮ ਕਾਰ ਦੇਣ ਲਈ ਬਹੁਤ ਜਿਆਦਾ ਰੁਝੇਵਿਆ ਚ ਰਹਿਣ ਕਾਰਣ ਯੂ ਡਾਈਜ ਭਰਨ ਵਰਗੇ ਕੰਮ ਅਸੰਭਵ ਸਨ ।
ਅੱਜ ਦੀ ਮੀਟਿੰਗ ਚ ਈ ਟੀ ਯੂ ਆਗੂ ਹਰਜਿੰਦਰਪਾਲ ਸਿੰਘ ਪੰਨੂੰ,ਸਤਬੀਰ ਸਿੰਘ ਬੋਪਾਰਾਏ,ਜਤਿੰਦਰਪਾਲ ਸਿੰਘ ਰੰਧਾਵਾ,ਗੁਰਪ੍ਰੀਤ ਸਿੰਘ ਵੇਰਕਾ, ਮਨਜੀਤ ਸਿੰਘ ਮੰਨਾ,ਰਵਿੰਦਰ ਕੁਮਾਰ ਸ਼ਰਮਾ,ਰਣਜੀਤ ਸਿੰਘ ਸ਼ਾਹ ਸੁਖਦੀਪ ਸਿੰਘ ਸੋਹੀ, ਗੁਰਲਾਲ ਸਿੰਘ ਸੋਹੀ ,ਸੁਖਚੈਨ ਸਿੰਘ ਸੋਹੀ ਬੱਲ , ਮਨਮੋਹਨ ਸਿੰਘ ਸਚਦੇਵਾ,ਗੁਰਵਿਂਦਰ ਸਿੰਘ ਤਲਵਂਡੀ ਤੇ ਹੋਰ ਆਗੂ ਅਤੇ ਮੀਟਿੰਗ ਚ ਦਫਤਰ ਡੀਲਿੰਗ ਹੈਂਡਜ ਲਖਵਿਂਦਰ ਸਿਂਘ ,ਦੀਪਕ ਕੁਮਾਰ ਤੇ ਹੋਰ ਡੀਲਿੰਗ ਹੈਂਡ ਵੀ ਮੌਜੂਦ ਸਨ ਸ਼ਾਮਿਲ ਸਨ ।
      ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਯਤਨਾਂ ਸਦਕਾ ਯੂ-ਡਾਇਸ ਫਾਰਮ ਦੀ ਮਿਤੀ ਵਿਚ ਹੋਇਆ ਵਾਧਾ ਪੜ੍ਹੋ ਪੱਤਰ..

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM