♦*ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਪਠਾਨਕੋਟ ਵੱਲੋ ਕੈਬਨਿਟ ਮੰਤਰੀ ਨੂੰ ਮੁਬਾਰਕਬਾਦ ਅਤੇ ਦਿੱਤਾ ਮੰਗ ਪੱਤਰ*
*Punjab top news today*
*ਪਠਾਨਕੋਟ* 26 ਅਪ੍ਰੈਲ (ਸੋਨੀ) ਐਲੀਮੈਂਟਰੀ ਟੀਚਰਜ਼ ਯੂਨੀਅਨ ਪਠਾਨਕੋਟ ਪ੍ਰੈੱਸ ਸਕੱਤਰ ਬਾਵਾ ਸਿੰਘ , ਹੈੱਡ ਟੀਚਰ/ਸਟੇਟ ਐਵਾਰਡੀ ਪ੍ਰਵੀਨ ਸਿੰਘ, ਸੰਜੀਵ ਮਨੀ ਜ਼ਿਲ੍ਹਾ ਸਮਾਰਟ ਸਕੂਲ ਕੋਡੀਨੇਟਰ ਪਠਾਨਕੋਟ , ਹਰਜਿੰਦਰ ਸਿੰਘ ਜਿੰਦੁ ਪਠਾਨਕੋਟ, ਪਰਗਟ ਸਿੰਘ ਭੋਆ, ਪੰਕਜ ਮਹਾਜਨ ਦੀ ਅਗਵਾਈ ਵਿੱਚ ਇਕ ਵਫਦ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ, ਸਿਵਲ ਅਤੇ ਫੂਡ ਸਪਲਾਈ ਵਿਭਾਗ, ਜੰਗਲਾਤ ਅਤੇ ਵਣ ਵਿਭਾਗ ਪੰਜਾਬ, ਸ੍ਰੀ ਲਾਲ ਚੰਦ ਕਟਾਰੂਚੱਕ ਕੈਬਿਨੇਟ ਮੰਤਰੀ ਪੰਜਾਬ ਨੂੰ ਮੁਬਾਰਕਬਾਦ, ਗੁਲਦਸਤਾ ਭੇਟ ਕੀਤਾ ਅਤੇ ਅਧਿਆਪਕ ਯੂਨੀਅਨ ਵੱਲੋਂ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਂ ਦਿੱਤਾ
*ਸਰਕਾਰ ਪੱਧਰ ਦੀਆ ਮੰਗਾਂ*
*ਸਿੱਖਿਆ ਪੋਵਾਈਡਰ ਕੱਚੇ ਅਧਿਆਪਕ ਪੱਕੇ ਕਰਨਾ*,
*ਪੁਰਾਣੀ ਪੈਨਸ਼ਨ ਬਹਾਲ ਕਰਨਾ*
*ਪ੍ਰਾਇਮਰੀ ਅਧਿਆਪਕਾਂ/ਹੈਡ ਟੀਚਰਜ/ਸੈਟਰ ਹੈਡ ਟੀਚਰਜ/ਬੀ ਪੀ ਈ ਓਜ ਨੂੰ ਪੇ ਕਮਿਸਨ ਵੱਲੋ ਦਿਤੇ ਵੱਧ ਗੁਣਾਂਕ ਲਾਗੂ ਕਰਨ, ਰਹਿੰਦੇ ਭੱਤੇ -ਪੇਂਡੂ ਭੱਤਾ , ਬਾਰਡਰ ਏਰੀਆ ਭੱਤਾ ਤੇ ਹੋਰ ਰਹਿੰਦੇ ਭੱਤੇ ਤੁਰੰਤ ਲਾਗੂ ਕਰਨ ,ਬਕਾਏ ਦੇਣ ।*
*ਏ ਸੀ ਪੀ ਤਹਿਤ ਅਗਲਾ ਗ੍ਰੇਡ ਦੇਣ ।ਪਰਮੋਸ਼ਨਾ ਕਰਨ ।*
*ਪਿਛਲੇ ਸਾਲ ਦੀਆ ਕੀਤੀਆਂ ਸਾਰੀਆਂ ਬਦਲੀਆਂ ਤਰੰਤ ਲਾਗੂ ਕਰਨ *ਕਿਤਾਬਾਂ ਜਲਦ ਪੂਰੀਆ ਕਰਨ ।*
*ਨਵੀ ਭਰਤੀ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਬਣਦੇ ਸਕੇਲ ਲਾਗੂ ਕੀਤੇ ਜਾਣ ।*
*ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਬਕਾਏ ਦੇਣ ਤੇ ਹੋਰ ਬਕਾਇਆ ਸਬੰਧੀ ।*
*ਪ੍ਰੀ- ਪ੍ਰਾਇਮਰੀ ਅਧਿਆਪਕ ਭਰਤੀ ਕਰਨ ਅਤੇ ਪ੍ਰਾਇਮਰੀ ਪੱਧਰ ਦੀ ਨਵੀ ਭਰਤੀ ।*
*ਹਰੇਕ ਸਕੂਲ ਚ ਹੈਡ ਟੀਚਰਜ ਦੇਣ ,ਖਤਮ ਕੀਤੀਆ 1904 ਪੋਸਟਾਂ ਜਲਦ ਬਹਾਲ ਕਰਨ ।ਸੈਟਰ ਪੱਧਰ ਤੇ ਡਾਟਾ ਐਟਰੀ ਅਪਰੇਟਰ ਕਮ ਕਲਰਕ ਦੇਕੇ ਅਧਿਆਪਕਾਂ ਦੇ ਆਨਲਾਈਨ ਬੋੱਝ ਘੱਟ ਕਰਨ ।*
,*ਸਕੂਲਾਂ ਦੀਆ ਰਹਿੰਦੀਆਂ ਜਰੂਰਤਾਂ ਪੂਰੀਆ ਕਰਨ ਅਤੇ ਸਫਾਈ ਸੇਵਿਕਾ /ਚੌਕੀਦਾਰ ਦੇਣ ਸਬੰਧੀ ।*