*ਸਾਂਝਾ ਅਧਿਆਪਕ ਮੋਰਚਾ, ਪਠਾਨਕੋਟ ਦੀ ਪ੍ਰਾਇਮਰੀ ਅਧਿਆਪਕ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫਸਰ( ਐਲੀ. ਸਿੰ) ਪਠਾਨਕੋਟ ਜਸਵੰਤ ਸਿੰਘ ਜੀ ਨਾਲ ਇੱਕ ਮੀਟਿੰਗ*
ਜਿਸ ਵਿੱਚ ਪ੍ਰਾਇਮਰੀ ਵਰਗ ਦੇ ਅਧਿਆਪਕਾਂ ਮਸਲਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
*ਪਠਾਨਕੋਟ* 27 ਜਨਵਰੀ ਅਧਿਆਪਕ ਆਗੂਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਸਕੂਲ ਸਮਾਰਟ ਹੋ ਚੁੱਕੇ ਹਨ ਪਰ ਸਕੂਲਾਂ ਦੀ ਸਾਫ-ਸਫਾਈ ਲਈ ਕੋਈ ਕਰਮਚਾਰੀ ਨਹੀਂ ਹੈ।
ਇਸੇ ਤਰ੍ਹਾਂ ਸਕੂਲਾਂ ਨੂੰ ਬਹੁਤ ਸਾਰਾ ਸਾਮਾਨ ( ਪ੍ਰੋਜੈਕਟਰ, ਕੰਪਿਊਟਰ, ਐਲ਼.ਈ.ਡੀ ਟੀਵੀ ,ਖੇਡਾਂ ਦਾ ਸਮਾਨ ਝੂਲੇ ਆਦਿ) ਮਿਲ ਚੁੱਕਾ ਹੈ ਪਰ ਕਿਸੇ ਵੀ ਸਕੂਲ ਵਿੱਚ ਚੌਂਕੀਦਾਰ ਨਹੀਂ ਹੈ ਅਤੇ ਚੋਰੀ ਦਾ ਡਰ ਬਣਿਆ ਰਹਿੰਦਾ ਹੈ।
ਪ੍ਰਇਮਰੀ ਸਕੂਲਾਂ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਹਨ ਪਰ ਨਾ ਤਾਂ ਪ੍ਰੀ ਪ੍ਰਾਇਮਰੀ ਅਧਿਆਪਕ ਹਨ ਅਤੇ ਨਾ ਹੀ ਛੋਟੇ ਬੱਚਿਆਂ ਲਈ ਕੋਈ ਹੈਲਪਰ ਹਨ।
ਇਸ ਸਬੰਧੀ ਉੱਚ ਅਧਿਕਾਰੀਆਂ ਵੱਲ ਧਿਆਨ ਦਿਵਾਇਆ ਜਾਵੇ।
ਜ਼ਿਲ੍ਹਾ ਪੱਧਰ ਦੀਆਂ ਮੁਸ਼ਕਿਲਾਂ ਜਿਵੇਂ ਸੈਂਟਰ ਹੈੱਡ ਟੀਚਰ ਦੀਆਂ ਰਹਿੰਦੀਆਂ ਤਰੱਕੀਆਂ ਜਲਦ ਕਰਨ ਅਤੇ ਹੈੱਡ ਟੀਚਰ ਦੀਆਂ ਤਰੱਕੀਆਂ ਸਬੰਧੀ ਦਫਤਰੀ ਕਾਰਵਾਈ ਮੁਕਮਲ ਕਰਕੇ ਤਰੱਕੀਆਂ ਜਲਦੀ ਕੀਤੀਆਂ ਜਾਣ।
ਬਲਾਕ ਪਠਾਨਕੋਟ-3 ਵਿੱਚ ਬਜਟ ਦੀ ਘਾਟ ਕਾਰਨ ਦਸੰਬਰ ਮਹੀਨੇ ਦੀਆਂ ਤਨਖਾਹ ਨਹੀਂ ਮਿਲੀ ਜੋ ਕਿ ਬਜ਼ਟ ਮੁਹਈਆ ਕਰਵਾਇਆ ਜਾਵੇ।
ਅਧਿਆਪਕ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦੱਸਿਆ ਕਿ ਸਕੂਲਾਂ ਵਿੱਚ ਵਿਜ਼ਟ ਕਰਨ ਵਾਲੇ ਅਧਿਕਾਰੀਆਂ ਦੀ ਵਿਜ਼ਟ ਉਸਾਰੂ,ਸਿਰਜਣਾਤਮਿਕ ਅਤੇ ਅਗਵਾਈ ਕਰਤਾ ਵਜੋਂ ਹੋਵੇ ਨਾ ਕਿ ਪੂਰਵ ਨਿਰਧਾਰਤ ਧਾਰਨਾਵਾਂ ਜਾਂ ਗਲਤੀਆਂ ਕੱਢਣ ਦੇ ਮਕਸਦ ਨਾਲ ਕੀਤੀਆਂ ਜਾਣ,
ਜਿਸ ਨਾਲ ਅਧਿਆਪਕਾਂ ਦੇ ਮਾਣ-ਸਨਮਾਨ ਤੇ ਕੋਈ ਠੇਸ ਨਾ ਪੁੱਜੇ।
ਜ਼ਿਲ੍ਹਾ ਸਿੱਖਿਆ ਅਫਸਰ ( ਐਲੀ. ਸਿੰ) ਪਠਾਨਕੋਟ ਸ੍ਰੀ ਜਸਵੰਤ ਸਿੰਘ ਜੀ ਵਲੋਂ ਭਰੋਸਾ ਦਿੱਤਾ ਗਿਆ ਕਿ ਜ਼ਿਲੇ ਪੱਧਰ ਦੀਆਂ ਮੁਸ਼ਕਿਲਾਂ ਇੱਕ ਦੋ ਦਿਨਾਂ ਵਿੱਚ ਹੱਲ ਹੋ ਹਾਣਗੀਆਂ ਅਤੇ ਸਟੇਟ ਪੱਧਰੀ ਮਾਮਲੇ ਤੋਂ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ।
ਉਹਨਾਂ ਨੇ ਭਰੋਸਾ ਦਿੱਤਾ ਕਿ ਉਹਨਾਂ ਵਲੋਂ ਅਤੇ ਜ਼ਿਲੇ ਪੱਧਰੀ ਟੀਮਾਂ ਵਲੋਂ ਸਕੂਲਾਂ ਦਾ ਨਿਰੀਖਣ ਉਸਾਰੂ ਅਤੇ ਮਾਰਗ ਦਰਸ਼ਕ ਵਜੋਂ ਕੀਤਾ ਜਾਵੇਗਾ ਅਤੇ ਅਧਿਆਪਕਾਂ ਦਾ ਮਾਣ-ਸਨਮਾਨ ਹਰ ਹਾਲਤ ਵਿੱਚ ਕੀਤਾ ਜਾਵੇਗਾ। ਮੀਟਿੰਗ ਵਿੱਚ ਅਧਿਆਪਕ ਆਗੂ ਵਿਨੋਦ ਕੁਮਾਰ, ਬੋਧ ਰਾਜ ,ਜਗਦੀਸ਼ ਰਾਜ, ਰਵੀ ਕਾਂਤ, ਕੈਲਾਸ਼ ਚੰਦਰ, ਉਮੇਸ਼ ਚੰਦਰ, ਰਵੀ ਦੱਤ, ਰਮਨ ਕੁਮਾਰ, ਅਕਸ਼ੇ ਮਹਾਜਨ, ਨਰਿੰਦਰ ਸਿੰਘ, ਬਾਵਾ ਸਿੰਘ, ਮਨਜੀਤ, ਯੋਗੇਸ਼, ਜੇਪੀ ਸ਼ਰਮਾ, ਪਵਨ ਅੱਤਰੀ, ਰਾਜੀਵ ਸੈਣੀ,ਸਿਰਨਜੀਤ ਸਿੰਘ ਅਤੇ ਹੋਰ ਸਾਥੀ ਹਾਜ਼ਰ ਹੋਏ।