*ਪੰਜਾਬ ਸਮੇਤ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਦੀ 27 ਦਸੰਬਰ ਨੂੰ ਵੱਡੀ ਮੀਟਿੰਗ। ਚੋਣਾਂ ਦੀ ਤਾਰੀਖ਼ਾਂ ਦਾ ਹੋ ਸਕਦਾ ਐਲਾਨ*।
*ਚੰਡੀਗੜ੍ਹ* 22 ਦਸੰਬਰ 21 ਚੋਣ ਕਮਿਸ਼ਨ ਵਲੋਂ 2 ਫਰਵਰੀ ਨੂੰ ਪੰਜਾਬ ਵਿਚ ਚੋਣਾਂ ਕਰਵਾਉਣ ਦੇ ਆਸਾਰ ਚੋਣਾਂ ਦੇ ਐਲਾਨ ਕਰਨ ਦੇ ਨਾਲ ਹੀ ਪੰਜ ਸੂਬਿਆਂ, ਪੰਜਾਬ, ਯੂ.ਪੀ., ਉਤਰਾਖੰਡ, ਗੋਆ ਅਤੇ ਮਣੀਪੁਰ ਵਿਚ ਲਗ ਜਾਵੇਗਾ ਚੋਣ ਜ਼ਾਬਤਾ। ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਇਕ ਹੀ ਪੜਾਅ ਵਿਚ ਚੋਣਾਂ ਹੋਣਗੀਆਂ।
ਚੋਣ ਕਮਿਸ਼ਨ ਮੁਤਾਬਕ 9 ਜਨਵਰੀ ਨੂੰ ਉਮੀਦਵਾਰ ਚੋਣਾਂ ਲਈ ਨਾਮਜ਼ਦਗੀ ਪੱਤਰ ਭਰ ਸਕਦੇ ਹਨ ਅਤੇ ਨਾਮਜ਼ਦਗੀ ਦੀ ਆਖਰੀ ਮਿਤੀ 16 ਜਨਵਰੀ ਹੋ ਸਕਦੀ ਹੈ। 19 ਜਨਵਰੀ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ ਅਤੇ 10 ਮਾਰਚ ਨੂੰ ਚੋਣ ਕਮਿਸ਼ਨ ਵਲੋਂ ਚੋਣ ਨਤੀਜਿਆਂ ਦਾ ਐਲਾਨ ਹੋ ਸਕਦਾ ਹੈ
ਦੇਸ਼ ਦੇ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ 690 ਸੀਟਾਂ ‘ਤੇ ਚੋਣਾਂ ਹੋਣਗੀਆਂ