*Punjab top news today*
♦*ਪਠਾਨਕੋਟ ਜਿਲ੍ਹੇ ਦੇ 24 ਸੈਂਟਰ ਹੈੱਡ ਟੀਚਰ ਦੇ ਪ੍ਰਮੋਸ਼ਨ ਆਰਡਰ ਜਾਰੀ ਐਲੀਮੈਂਟਰੀ ਅਧਿਆਪਕ ਯੂਨੀਅਨ ਦੀ ਵੱਡੀ ਜਿੱਤ*
*ਪਠਾਨਕੋਟ* 9 ਦਸੰਬਰ( ਸੋਨੀ) ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ:) ਰਮੇਸ਼ ਠਾਕੁਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਠਾਨਕੋਟ- 2 ਨਰੇਸ਼ ਪਨਿਆੜ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਠਾਨਕੋਟ /ਘਰੋਟਾ ਪੰਕਜ਼ ਅਰੌੜਾ, ਦੀ ਅਗਵਾਈ ਹੇਠ ਪਠਾਨਕੋਟ ਜ਼ਿਲੇ ਦੇ 24 ਸੈਂਟਰ ਹੈਡ ਟੀਚਰ ਨੂੰ ਨਿਯੁਕਤੀ ਪੱਤਰ ਸਮਾਰੋਹ ਦੌਰਾਨ ਸੌਂਪੇ ਗਏ ।
ਰਮੇਸ਼ ਠਾਕੁਰ ਡੀ ਈ ੳ ਪਠਾਨਕੋਟ ਨੇ ਕਿਹਾ ਪ੍ਰਬੰਧਕੀ ਪੋਸਟ ਸੈਂਟਰ ਹੈਡ ਟੀਚਰ ਜਿਸ ਦੇ ਜ਼ਿੰਮੇ 10 ਤੋਂ 15 ਸਕੂਲਾਂ ਦੀ ਪ੍ਰਬੰਧਕੀ ਜ਼ਿੰਮੇਵਾਰੀ ਹੁੰਦੀ ਹੈ।
*ਦਰਪਣ ਐਪ** ਰਾਹੀ ਮੁੱਖ ਦਫ਼ਤਰਾਂ ਨਾਲ ਹਰ ਵਕਤ ਆਨਲਾਈਨ ਰਹਿਣਗੇ, ਸਿੱਖਿਆ ਵਿਭਾਗ ਵੱਲੋਂ ਲੈਪਟੋਪ, ਕੈਮਰੇ ਪ੍ਰਿੰਟਰ, ਅਧੁਨਿਕ ਤਕਨੀਕ ਨਾਲ ਲੈਸ, ਹਰ ਰੋਜ਼ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਆਨਲਾਈਨ ਨਿਰੀਖਣ ਕਰਨਗੇ , ਆਨਲਾਈਨ ਰਿਪੋਰਟ ਭੇਜਣਗੇ , ਡਿਊਟੀ ਇਮਾਨਦਾਰੀ ਨਾਲ ਕਰਨਗੇ ਕਿਸੇ ਕਿਸਮ ਦੀ ਕੁਤਾਹੀ ਬਖਸ਼ੀ ਨਹੀਂ ਜਾਏਗੀ।
*ਨਰੇਸ਼ ਪਨਿਆੜ, ਪੰਕਜ਼ ਅਰੌੜਾ, ਬੀ ਪੀ ਈ ੳ, ਦੀ ਮਿਹਨਤ ਜ਼ਿਲੇ ਵਿਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਸੈਂਟਰ ਹੈੱਡ ਟੀਚਰਾਂ ਦੀ ਪ੍ਰਮੋਸ਼ਨ*
ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨਰੇਸ਼ ਪਨਿਆੜ, ਪੰਕਜ਼ ਅਰੌੜਾ, ਨੇ ਸੰਬੋਧਤ ਕਰਦੇ ਸੈਂਟਰ ਹੈਡ ਟੀਚਰਾਂ ਨੂੰ ਕਿਹਾ ਆਪਣਾ ਕੰਮ ਇਮਾਨਦਾਰੀ ਅਤੇ ਸਮੇਂ ਸਿਰ ਕੀਤਾ ਜਾਵੇ । ਹਰ ਵਕਤ ਅਧਿਆਪਕਾਂ ਦੀ ਸੇਵਾ ਵਿਚ ਹਾਜ਼ਰ ਹਨ। ਜੇਕਰ ਕਿਸੇ ਅਧਿਆਪਕ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ ।
*ਐਲੀਮੈਂਟਰੀ ਅਧਿਆਪਕ ਯੂਨੀਅਨ ਪੰਜਾਬ ਦੀ ਵੱਡੀ ਜਿੱਤ ਨਰੇਸ਼,ਪੰਕਜ਼ ,ਰਮਨ ,ਰਵੀਕਾਂਤ*
ਈ ਟੀ ਯੂ (ਰਜਿ) ਵੱਲੋ ਚੋਣ ਜਾਬਤੇ ਨੂੰ ਨੇੜੇ ਵੇਖਦਿਆ ਅੱਜ ਹੀ ਆਰਡਰ ਜਾਰੀ ਕਰਵਾਏ ਕਿਹਾ ਕਿ ਡੀਬਾਰ ਹੋਣ ਵਾਲੀਆਂ ਪੋਸਟਾਂ ਤੇ ਪੰਜ ਦਿਨਾਂ ਦੇ ਅੰਦਰ ਸੈਂਟਰ ਹੈੱਡ ਦੀਆਂ ਪ੍ਰਮੋਸ਼ਨਾਂ , ਖਾਲੀ ਹੋਈਆ ਪੋਸਟਾਂ ਤੇ ਹੈੱਡ ਟੀਚਰ
ਦੀਆ ਪ੍ਰਮੋਸ਼ਨਾਂ ਕਰਨ ਲਈ ਸੰਘਰਸ਼ ਜਾਰੀ ਰਹੇਗਾ ।
*ਮਾਸਟਰ ਕਾਡਰ ਪਰਮੋਸ਼ਨਾ ਵੀ ਜਲਦ*
*ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਦੇ ਆਗੂਆ ਨੇ ਕਿਹਾ ਕਿ ਸਾਡੇ ਸੰਘਰਸ਼ ਤੇ ਸਿੱਖਿਆ ਮੰਤਰੀ ਖਿਲਾਫ ਰੋਸ ਪ੍ਰਗਟਾਵਿਆ ਨੂੰ ਵੇਖਦਿਆ ਹੈਡ ਆਫਿਸ ਵੱਲੋ ਪ੍ਰਮੋਸ਼ਨਾ ਪ੍ਰਕ੍ਰਿਆ ਚ ਤੇਜੀ ਲਿਆਂਦੀ ਹੈ ਆਰਡਰਾਂ ਦੀਆ ਪ੍ਰਵਾਨਗੀਆ ਹੋਈਆ ਹਨ। ਜਲਦ ਮਾਸਟਰ ਕੇਡਰ ਵੀ ਪਰਮੋਸ਼ਨ ਹੋਵੇਗੀ । ਐਲੀਮੈਟਰੀ ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ ।
*ਈ ਟੀ ਯੂ (ਰਜਿ) ਪੰਜਾਬ ਭਰ ਦੇ ਸਾਰੇ ਜਿਲਾ ਸਿਖਿਆ ਅਫਸਰਾ ਨੂੰ ਵੀ ਅਪੀਲ ਕੀਤੀ ਕਿ ਜਲਦ ਜਾਇਨ ਕਰਾਇਆ ਜਾਵੇ ,,ਈ ਟੀ ਯੂ (ਰਜਿ) ਵੱਲੋ ਚੋਣ ਜਾਬਤੇ ਨੂੰ ਮੁੱਖ ਰੱਖਕੇ ਉਚ ਅਧਿਕਾਰੀਆ ਨੂੰ ਕਹਿ ਕੇ ਘੱਟ ਕਰਾਇਆ ਸੀ ਤਾ ਜੋ ਅਗਲੀ ਦੂਸਰੇ ਪੜਾਅ ਦੀਆ ਖਾਲੀ ਸੀਟਾ ਤੇ ਪਰਮੋਸ਼ਨਾ ਜਲਦ ਲਿਸਟ ਨਿਕਲ ਦਕੇ ਚੋਣ ਜਾਬਤੇ ਦੀ ਭੇਟ ਨਾ ਚੜਨ ।
*ਈ ਟੀ ਯੂ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਸੂਬਾਈ ਆਗੂ ਨਰੇਸ਼ ਪਨਿਆੜ , ਸੂਬਾਈ ਆਗੂ ਪੰਕਜ ਅਰੋੜਾ , ਰਮਨ ਕੁਮਾਰ, ਰਵੀਕਾਂਤ, ਬਾਵਾ ਸਿੰਘ, ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ, ਨਰਿੰਦਰ ਸਿੰਘ, ਹਰਦੀਪ ਸਿੰਘ, ਉਮੇਸ਼ ਕੁਮਾਰ, ਦੀ ਮਿਹਨਤ ਰੰਗ ਲਿਆਈ ਹੈ। ਸੰਘਰਸ਼ ਤੋਂ ਬਾਅਦ ਦੇਰ ਸ਼ਾਮ ਜੂਮ ਮੀਟਿੰਗਾਂ ਕਰ ਰੋਜ਼ਾਨਾ ਅਗਲੀ ਰਣਨੀਤੀ,
ਸਮੂਹ ਸੂਬਾ ਕਮੇਟੀ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸਮੂਹ ਸੂਬਾ ਕਮੇਟੀ ਨਰੇਸ਼ ਪਨਿਆੜ, ਰਵੀ ਕਾਂਤ ਪਠਾਨਕੋਟ, ਪੰਕਜ ਅਰੋੜਾ , ਰਮਨ ਕੁਮਾਰ, ਬਾਵਾ ਸਿੰਘ, ਨਰਿੰਦਰ ਸਿੰਘ, ਨੇ ਕਿਹਾ ਐਲੀਮੈਂਟਰੀ ਪ੍ਰਮੋਸ਼ਨਾਂ ਲਈ ਸੰਘਰਸ਼ ਜਾਰੀ ਰਹੇਗਾ।
ਐਲੀਮੈਂਟਰੀ ਅਧਿਆਪਕ ਯੂਨੀਅਨ ਪਠਾਨਕੋਟ ਵੱਲੋਂ ਸਮੂਹ ਅਧਿਆਪਕਾਂ ਨੂੰ ਅਪੀਲ ਹੈ 11 ਦਸੰਬਰ ਸਿੱਖਿਆ ਮੰਤਰੀ ਦੇ ਹਲਕੇ ਜਲੰਧਰ ਵਿੱਚ ਹੋ ਰਹੇ ਰੋਸ ਮੁਜ਼ਾਹਰੇ ਵਿੱਚ ਸ਼ਾਮਿਲ ਹੋਵੋ