♦♦♦*ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਪਠਾਨਕੋਟ ੨ ਪੱਧਰੀ ਵਿੱਦਿਅਕ ਮੁਕਾਬਲੇ*
*ਪਠਾਨਕੋਟ* 26 ਨਵੰਬਰ ( ਸੋਨੀ) ਪੰਜਾਬ ਸਰਕਾਰ ਸਿੱਖਿਆ ਵਿਭਾਗ *ਮਾਂ ਬੋਲੀ ਪੰਜਾਬੀ* ਨੂੰ ਸਮਰਪਿਤ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਬਲਦੇਵ ਰਾਜ ਦੀ ਅਗਵਾਈ ਹੇਠ ਪਠਾਨਕੋਟ ਜ਼ਿਲੇ ਵਿਚ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ ਪਠਾਨਕੋਟ ਬਲਾਕ ੨ ਦੇ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਬਣੀ-ਲੋਧੀ ਖੇਡ ਸਟੇਡੀਅਮ ਵਿਖੇ ਕਰਵਾਏ ਗਏ । ਵਿੱਦਿਅਕ ਮੁਕਾਬਲਿਆਂ ਵਿੱਚ 50 ਤੋਂ ਵਧੇਰੇ ਸਕੂਲਾਂ ਨੇ ਭਾਗ ਲਿਆ ਵਿੱਦਿਅਕ ਮੁਕਾਬਲਿਆਂ ਵਿੱਚ ਕਹਾਣੀ, ਕਵਿਤਾ, ਭਾਸ਼ਣ, ਚਿੱਤਰ ਕਲਾ, ਬੋਲ ਲਿਖਤ, ਸੁੰਦਰ ਲਿਖਾਈ ਅਤੇ ਅਧਿਆਪਕ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਮੁੱਖ ਮਹਿਮਾਨ ਅਤੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਠਾਨਕੋਟ ੨ ਨਰੇਸ਼ ਪਨਿਆੜ ਅਤੇ ਜ਼ਿਲ੍ਹਾ ਕੋਆਰਡੀਨੇਟਰ ਰਜੇਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੈਡਲ, ਪ੍ਰਸੰਸਾ ਪੱਤਰ ਸਰਟੀਫਿਕੇਟ, ਦੇ ਕੇ ਸਨਮਾਨਿਤ ਕੀਤਾ ਗਿਆ।
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਪਨਿਆੜ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬੀ ਮਾਂ ਬੋਲੀ ਸਾਡੀ ਰੂਹ ਦੀ ਆਵਾਜ਼ ਹੈ ਇਹ ਮਿੱਠੀ ਬੋਲੀ ਹੈ ਇਸ ਦਾ ਸਭ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਇਹ ਪੰਜਾਬੀਆਂ ਦੀ ਸ਼ਾਨ ਅਤੇ ਪਹਿਚਾਣ ਹੈ । ਰਾਜੇਸ਼ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬੀ ਮਾਂ ਬੋਲੀ ਭੁੱਲ ਜਾਹੋਗੇ ਤੇ ਕੱਖਾਂ ਵਾਂਗੂੰ ਰੁਲ ਜਾਓਗੇ। ਇਸ ਮੌਕੇ ਸੈਂਟਰ ਹੈਡ ਟੀਚਰ ਸੁਨੀਲ ਕੁਮਾਰ, ਹਰਪ੍ਰੀਤ ਸ਼ਰਮਾ, ਰਜੇਸ਼ ਬਖਸ਼ੀ, ਸ਼ਸੀ ਕੁਮਾਰ, ਹੈੱਡ ਟੀਚਰ, ਬੋਧ ਰਾਜ , ਸ਼ਿਖਾ ਸ਼ਰਮਾ, ਬਾਵਾ ਸਿੰਘ, ਕੁਲਦੀਪ ਕੁਮਾਰ, ਹਰਦੀਪ ਸਿੰਘ, ਰਾਜ ਕੁਮਾਰ, ਰਾਮਦਾਸ, ਪਠਾਨਕੋਟ ਬਲਾਕ ੨ ਸਮੂਹ ਟੀਚਰ ਹਾਜ਼ਰ ਸਨ।
♦