♦
♦ਸਾਂਝਾ ਅਧਿਆਪਕ ਮੋਰਚਾ ਪੰਜਾਬ, ਪਠਾਨਕੋਟ ਵੱਲੋਂ “ਸਿੱਖਿਆ ਸਕੱਤਰ” ਦਾ ਪੁਤਲਾ ਫੂਕਿਆ
ਕੀ! ਸਿੱਖਿਆ ਸਕੱਤਰ ਦਾ ਸ਼ਨੀਵਾਰ ਨੂੰ ਵਾਰ ਵਾਰ ਪਹਾੜੀ ਖੇਤਰ ਦਾ ਦੌਰਾ ਟੂਰਿਸਟ ?
*Punjab top news today*
*ਪਠਾਨਕੋਟ* 18 ਸਤੰਬਰ ( ਸੋਨੀ ) ਅਧਿਆਪਕ ਸਾਂਝਾ ਮੋਰਚਾ ਪੰਜਾਬ ਜ਼ਿਲਾ ਆਗੂਆਂ ਨੇ ਡੀ ਸੀ ਦਫ਼ਤਰ ਪਠਾਨਕੋਟ ਮਲਿਕਪੁਰ ਵਿਖੇ ਅਧਿਆਪਕ ਯੂਨੀਅਨ ਦੇ ਭਾਰੀ ਇਕੱਠ ਨੂੰ ਸੰਬੋਧਨ ਸੰਬੋਧਨ ਕਰਦਿਆਂ ਕਿਹਾ ਸਿਖਿਆ ਸਕੱਤਰ ਦਾ ਸਰਹੱਦੀ ਜ਼ਿਲ੍ਹਿਆਂ ਦਾ ਅੱਜ ਦੋਰਾ ਸੀ। ਜਿਸ ਦਿਨ ਵੀ ਜਿਸ ਵੀ ਜ਼ਿਲੇ ਦਾ ਦੌਰਾ ਕੀਤਾ ਜਾਵੇਗਾ ਓਸੇ ਦਿਨ ਹੀ ਓਸ ਜ਼ਿਲੇ ਵਿੱਚ ਸਿਖਿਆ ਸਕੱਤਰ ਦਾ ਵਿਰੋਧ ਕਰਦਿਆਂ। ਸਿਖਿਆ ਸਕੱਤਰ ਦਾ ਪੁਤਲਾ ਫੂਕਿਆ ਜਾਵੇਗਾ।
ਸਿਖਿਆ ਸਕੱਤਰ ਦਾ ਪੁਤਲਾ ਫੂਕਣ ਦਾ ਫੈਸਲਾ ਇਸ ਲਈ ਕੀਤਾ ਗਿਆ ਹੈ ਕਿ
1 ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਖਤਮ ਕਰਨ ਵਿੱਚ ਸਿਖਿਆ ਸਕੱਤਰ ਦੀ ਅਹਿਮ ਭੂਮਿਕਾ ਹੈ।
2 ਜ਼ਿਲ੍ਹਾ ਪਠਾਨਕੋਟ ਵਿੱਚ ਸੈਂਟਰ ਹੈਡ ਟੀਚਰ, ਦੀਆਂ 45 ਵਿਚੋਂ 34 ਪੋਸਟਾਂ ਖਾਲੀ ਹਨ ਅਤੇ ਹੈੱਡ ਟੀਚਰ ਦੀਆਂ ਤਰੱਕੀਆਂ ਅਤੇ ਪ੍ਰਾਇਮਰੀ ਤੂੰ ਮਾਸਟਰ ਕੇਡਰ ਦੀਆਂ ਪ੍ਰਮੋਸ਼ਨ ਨੂੰ ਜਾਣ ਬੁੱਝ ਕੇ ਨਾ ਕਰਨ ਕਰਕੇ।
3 ਐਸ ਐਸ ਏ ਅਧਿਆਪਕਾਂ ਦੇ ਸੰਘਰਸ਼ ਦੌਰਾਨ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਗੁਰਦਾਸਪੁਰ ਅਤੇ ਕੰਮਪਿਊਟਰ ਅਧਿਆਪਕ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਹੰਸਪਾਲ ਦੀ ਸੰਘਰਸ਼ ਦੌਰਾਨ ਪਹਿਲਾਂ ਗੁਰਦਾਸਪੁਰ ਤੋਂ ਮਾਨਸਾ ਬਦਲੀ ਕੀਤੀ ਅਤੇ ਹੁਣ ਸਾਲਾਨਾ ਇੱਕ ਤਰੱਕੀ ਰੋਕਣ ਪੱਤਰ ਜਾਰੀ ਕਰਨ ਵਿਰੁੱਧ।
4 ਐਸ ਐਸ ਏ ਅਧਿਆਪਕਾਂ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਵਿੱਚ ਸਿਖਿਆ ਸਕੱਤਰ ਦਾ ਅਹਿਮ ਰੋਲ ਹੋਣ ਕਰਕੇ।
5 ਝੂਠੀ ਅੰਕੜਿਆਂ ਦੀ ਖੇਡ ਖੇਡ ਕੇ ਪੰਜਾਬ ਨੂੰ ਅੰਕੜਿਆਂ ਵਿੱਚ ਇੱਕ ਨੰਬਰ ਲਿਆਉਣ ਲਈ ਕੇਵਲ ਇੱਕ ਸਿਆਸੀ ਪਾਰਟੀ ਦਾ ਪ੍ਰਚਾਰ ਕਰਨ ਵਿਰੁੱਧ।
6 ਵਿਦਿਆਰਥੀਆਂ ਦੀ ਹਾਜ਼ਰੀ 4 ਥਾਵਾਂ ਤੇ ਲਗਾਉਣ ਵਿਰੁੱਧ।
7 ਬਦਲੀਆਂ ਅਤੇ ਹੋਰ ਵਿਭਾਗੀ ਮੁਸ਼ਕਿਲਾਂ ਹੱਲ ਕਰਨ ਦੀ ਥਾਂ ਅਧਿਆਪਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਿਰੁੱਧ।
8 ਚਾਰ ਸਾਲ ਅਧਿਆਪਕਾਂ ਦੀਆਂ ਜੇਬਾਂ ਵਿਚੋਂ ਖ਼ਰਚ ਕਰਵਾਉਣ ਲਈ ਮਜਬੂਰ ਕਰਨ ਵਿਰੁੱਧ ਅਤੇ ਅਖੀਰਲੇ ਚੋਣ ਵਰੇ ਦੌਰਾਨ ਗ੍ਰਾਂਟਾਂ ਤੁਰੰਤ ਖਰਚਣ ਲਈ ਦਬਾਅ ਬਣਾਉਣ ਵਿਰੁੱਧ।
9 ਬਾਰਵੀਂ ਜਮਾਤ ਦੇ ਵਿਦਿਆਰਥੀਆਂ ਕੋਲੋਂ ਸਰਟੀਫਿਕੇਟ ਜਾਰੀ ਕਰਨ ਲਈ ਫੀਸ ਲੈਣ ਵਿਰੁੱਧ।
10 ਸਿਖਿਆ ਸਕੱਤਰ ਵੱਲੋਂ ਅਧਿਆਪਕ ਜਥੇਬੰਦੀਆਂ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਲਾਗੂ ਕਰਨ ਵਿਰੁੱਧ।
11 ਸਿਖਿਆ ਸਕੱਤਰ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ।
12 ਅਧਿਆਪਕਾਂ ਨੂੰ ਸਿਲੇਬਸ ਤੋਂ ਦੂਰ ਕਰਕੇ ਕੇਵਲ ਗੈਰ ਵਿਗਿਆਨਕ ਪ੍ਰੋਜੈਕਟ ਲਾਗੂ ਕਰਕੇ ਵਿਦਿਆ ਦਾ ਬੇੜਾ ਗਰਕ ਕਰਨ ਵਿਰੁੱਧ।
13 ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਹਜ਼ਾਰਾਂ ਅਧਿਆਪਕਾਂ ਨੂੰ ਗੈਰ ਵਿਗਿਆਨਕ ਪ੍ਰੋਜੈਕਟ ਦੇ ਨਾਂ ਤੇ ਸਕੂਲਾਂ ਤੋਂ ਬਾਹਰ ਰੱਖ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਨ ਵਿਰੁੱਧ।
14 ਆਫ ਲਾਈਨ ਸਕੂਲ ਲੱਗਣ ਦੇ ਬਾਵਜੂਦ ਆਨਲਾਈਨ ਮੀਟਿੰਗ, ਆਨਲਾਈਨ ਪੜ੍ਹਾਈ ਕਰਵਾਉਣ ਲਈ ਮਜਬੂਰ ਕਰਨ ਵਿਰੁੱਧ।
ਸਖ਼ਤ ਰੋਸ ਪ੍ਰਦਰਸ਼ਨ ਕਰਦਿਆ ਸਾਂਝਾ ਅਧਿਆਪਕ ਮੋਰਚਾ ਨੇ ਜ਼ਿਲਾ ਆਗੂਆਂ ਕੇਵਲ ਕੁਮਾਰ ਮਨਵਾਲ , ਬੋਧਰਾਜ , ਸ਼ਾਮ ਲਾਲ , ਰਵੀ ਦੱਤ , ਦੀਪਕ ਕੁਮਾਰ , ਕੁਲਵਿੰਦਰ ਕੁਮਾਰ , ਮਨੋਜ ਕੁਮਾਰ , ਬਲਵੀਰ ਚੰਦ , ਵਿਜੇ ਕੁਮਾਰ , ਵਿਨੋਦ ਕੁਮਾਰ , ਵਿਵੇਕ ਕੁਮਾਰ , ਬਲਵਿੰਦਰ ਕੁਮਾਰ , ਰਾਮ ਦਿਆਲ , ਬਾਵਾ ਸਿੰਘ , ਰਾਮ ਸ਼ਰਮਾ , ਰਾਜੇਸ਼ ਕੁਮਾਰ , ਰਾਮ ਦਾਸ । ਸਿਖਿਆ ਸਕੱਤਰ ਭਜਾਓ ਦੇ ਨਾਅਰੇ ਲਗਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਪਠਾਨਕੋਟ ਵਿਖੇ ਇਕੱਤਰ ਹੋ ਕੇ ਸਿਖਿਆ ਸਕੱਤਰ ਦੇ ਪੁਤਲਾ ਫ਼ੂਕਿਆ ਗਿਆ ।