*ਹੈੱਡ ਟੀਚਰ ਪ੍ਰਵੀਨ ਸਿੰਘ ਨੂੰ “ਸਟੇਟ ਅਵਾਰਡ” ਨਾਲ ਸਨਮਾਨਿਤ ਕਰਦੇ ਹੋਏ ”ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਬਲਦੇਵ ਰਾਜ,ਡੀਈਓ ਜਸਵੰਤ ਸਿੰਘ ,ਡਿਪਟੀ ਜਿਲਾ ਸਿੱਖਿਆ ਅਫਸਰ ਰਾਜੇਸ਼ਵਰ ਸਲਾਰੀਆ, ਸਨਮਾਨ ਸਮਾਰੋਹ ਡੀਸੀ ਆਫਿਸ ਪਠਾਨਕੋਟ*

*ਹੈੱਡ ਟੀਚਰ ਪ੍ਰਵੀਨ ਸਿੰਘ ਨੂੰ “ਸਟੇਟ ਅਵਾਰਡ” ਨਾਲ ਸਨਮਾਨਿਤ ਕਰਦੇ ਹੋਏ ”ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਬਲਦੇਵ ਰਾਜ,ਡੀਈਓ ਜਸਵੰਤ ਸਿੰਘ ,ਡਿਪਟੀ ਜਿਲਾ ਸਿੱਖਿਆ ਅਫਸਰ ਰਾਜੇਸ਼ਵਰ ਸਲਾਰੀਆ, ਸਨਮਾਨ ਸਮਾਰੋਹ ਡੀਸੀ ਆਫਿਸ ਪਠਾਨਕੋਟ*

 

 

 

ਪਠਾਨਕੋਟ, 5 ਸਤੰਬਰ ( ਸੋਨੀ ਬਿਊਰੋ ਚੀਫ ਪੰਜਾਬ ) 

         ਸਟੇਟ ਅਵਾਰਡ ਪ੍ਰਾਪਤ ਹੈਡ ਟੀਚਰ ਪ੍ਰਵੀਨ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਨੇ “ਪੰਜਾਬ ਟੋਪ ਨਿਊਜ਼ ਟੂਡੇ”‘ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਕਿਵੇਂ ਦਿਨ-ਰਾਤ ਮਿਹਨਤ ਕਰਕੇ ਇਹ ਮੰਜ਼ਿਲ ਪ੍ਰਾਪਤ ਕੀਤੀ ਹੈ ਅਧਿਆਪਕ ਪ੍ਰਵੀਨ ਸਿੰਘ ਲਈ ਸਕੂਲ ਤੋਂ ਵੱਡਾ ਕੋਈ ਮੰਦਰ ਨਹੀਂ। ਉਸ ਨੇ ਬੱਚਿਆਂ ਲਈ ਸਭ ਸੁੱਖ ਅਰਾਮ ਤਿਆਗ ਦਿੱਤੇ ਹਨ। ਇਕੱਲਾ ਅਧਿਆਪਕ ਦਿਵਸ ਹੀ ਨਹੀਂ ਬਲਕਿ ਹਰ ਦਿਨ ਬੱਚਿਆਂ ਦੇ ਲੇਖੇ ਹੈ। ਇੱਥੋਂ ਤੱਕ ਕਿ ਗਰਮੀਆਂ ਦੀਆਂ ਛੁੱਟੀਆਂ ਵੀ ਸਕੂਲ ਨੂੰ ਸੰਵਾਰਨ ’ਚ ਹੀ ਬਿਤਾਈਆਂ ਹਨ। ਪ੍ਰਵੀਨ ਸਿੰਘ ਦੀ ਮਿਹਨਤ ਨੂੰ ਦੇਖਦਿਆਂ ਦਾਨੀ ਸੱਜਣਾ ਅਤੇ ਪਿੰਡ ਵਾਸੀਆਂ ਨੇ ਵੀ ਸਕੂਲ ਖਾਤਰ ਦਿਲ ਅਤੇ ਜੇਬਾਂ ਖੋਹਲੀਆਂ ਹਨ। ਅਧਿਆਪਕ ਪ੍ਰਵੀਨ ਸਿੰਘ ਦਾ ਡੁੱਲਿਆ ਪਸੀਨਾ ਹੁਣ ਰੰਗ ਵਿਖਾਉਣ ਲੱਗਿਆ ਹੈ। ਅੱਜ ਜਿਸ ਸਕੂਲ ਦੀਆਂ ਕੌਮੀ ਪੱਧਰ ਤੇ ਗੱਲਾਂ ਹੁੰਦੀਆਂ ਹਨ ਉਹ ਤਿੰਨ ਸਾਲ ਪਹਿਲਾਂ ਇਸ ਸਕੂਲ ਦੀ ਹਾਲਤ ਬਹੁਤ ਤਰਸਯੋਗ ਸੀ। ਪ੍ਰਵੀਨ ਸਿੰਘ ਸਿਰਫ਼ ਅਧਿਆਪਕ ਨਹੀਂ, ਉਹ ਪੇਂਟਰ ਵੀ ਹੈ, ਪਲੰਬਰ ਵੀ, ਰਾਜ ਮਿਸਤਰੀ ਵੀ,ਮਾਲੀ ਵੀ ਅਤੇ ਲੱਕੜ ਦਾ ਕਾਰੀਗਰ ਵੀ ਹੈ।

 

ਪ੍ਰਵੀਨ ਸਿੰਘ ਨੇ ਇਸ ਵਾਰ ਦੀਆਂ ਛੁੱਟੀਆਂ ਦੌਰਾਨ ਸਕੂਲ ਵਿੱਚ ਆਪਣੇ ਹੱਥੀਂ ਤਿੰਨ ਖ਼ੂਬਸੂਰਤ ਪਾਰਕ ਤਿਆਰ ਕੀਤੇ ਹਨ। ਇੰਨ੍ਹਾਂ ਚੋਂ ਐਜੂਕੇਸ਼ਨਲ ਪਾਰਕ ਦਾ ’ਚ ਸਿੱਖਿਆ ਨਾਲ ਸਬੰਧਿਤ ਤਿਆਰ ਕੀਤੀ ਸਮੱਗਰੀ ਦੀ ਮਦਦ ਨਾਲ ਬੱਚੇ ਕਿਤਾਬੀ ਗਿਆਨ ਨੂੰ ਪ੍ਰੈਕਟੀਕਲ ਤਰੀਕੇ ਨਾਲ ਸਮਝ ਸਕਣਗੇ। ਐਜੂਕੇਸ਼ਨਲ ਪਾਰਕ ਦੀਆਂ ਆਕ੍ਰਿਤੀਆਂ ਬੱਚਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਗੌਰਤਲਬ ਹੈ ਕਿ ਅਜਿਹੇ ਪਾਰਕਾਂ ਤੇ ਕਈ ਸਕੂਲਾਂ ਨੇ ਲੱਖਾਂ ਰੁਪਏ ਖਰਚ ਕੀਤੇ ਹਨ ਜਦੋਂਕਿ ਪ੍ਰਵੀਨ ਸਿੰਘ ਨੇ ਹੱਡ ਭੰਨਵੀਂ ਮਿਹਨਤ ਕਰਕੇ 20 ਹਜ਼ਾਰ ਤੋਂ ਵੀ ਘੱਟ ਖਰਚੇ ਹਨ।

 

 

 

ਹੈਰਾਨੀਜਨਕ ਪਹਿਲੂ ਹੈ ਕਿ ਤਿੰਨ ਸਾਲ ਪਹਿਲਾਂ ਇਸ ਸਕੂਲ ’ਚ ਸਿਰਫ਼ 37 ਵਿਦਿਆਰਥੀ ਪੜ੍ਹਦੇ ਸਨ ਅਤੇ ਹੁਣ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਗਿਣਤੀ ੧੦੦ ਤੱਕ ਪੁੱਜ ਗਈ ਹੈ। ਮਹੱਤਵਪੂਰਨ ਤੱਥ ਹੈ ਕਿ ਪਿੰਡ ਦੀ ਅਬਾਦੀ ਕੋਈ ਜਿਆਦਾ ਨਹੀਂ ਪਰ ਇਸ ਵਕਤ 5 ਗੁਆਂਢੀ ਪਿੰਡਾਂ ਦੇ ਬੱਚੇ ਇਸ ਸਕੂਲ ਵਿੱਚ ਸਿੱਖਿਆ ਹਾਸਿਲ ਕਰ ਰਹੇ ਹਨ। ਅਧਿਆਪਕ ਪ੍ਰਵੀਨ ਸਿੰਘ ਦਾ ਕਹਿਣਾ ਹੈ ਕਿ ਸਕੂਲ ਦੀ ਖ਼ਸਤਾ ਹਾਲਤ ਕਾਰਨ ਸਕੂਲ ਵਿੱਚੋਂ ਬੱਚਿਆਂ ਦੀ ਗਿਣਤੀ ਦਿਨ-ਬ-ਦਿਨ ਘੱਟ ਰਹੀ ਸੀ। ਸਕੂਲ ਵਿੱਚ ਬੱਚਿਆਂ ਦੀ ਗਿਣਤੀ ਦੇ ਵਾਧੇ ਲਈ ਸਕੂਲ ਦੀ ਬਿਲਡਿੰਗ ਬਣਾਉਣਾ ਜਰੂਰੀ ਸੀ ਇਸ ਲਈ ਪਹਿਲੇ 3 ਸਾਲ ਲਗਾਤਾਰ ਸਕੂਲ ਦੇ ਲੇਖੇ ਲਾਏ ਹਨ ਜਿੰਨ੍ਹਾਂ ’ਚ ਪੜ੍ਹਾਈ ਤੇ ਸਕੂਲ ਦਾ ਮੂੰਹ ਮੱਥਾ ਸਵਾਰਨਾ ਸ਼ਾਮਲ ਹੈ। ਇਸ ਲਈ ਪਿੰਡ ਵਾਸੀਆਂ ਅਤੇ ਸਮਾਜਸੇਵੀ ਸੰਸਥਾਵਾਂ ਦਾ ਵੱਡਾ ਸਹਿਯੋਗ ਰਿਹਾ ਹੈ। ਸਕੂਲ ਵਿੱਚ ਇਸ ਮੌਕੇ ਸੀਸੀਟੀਵੀ ਕੈਮਰੇ, ਹਰ ਕਮਰੇ ਵਿੱਚ ਪ੍ਰੋਜੈਕਟਰ, ਝੂਲੇ ਲੱਗੇ ਹੋਏ ਹਨ। ਸਕੂਲ ਦੀ ਇਸ ਪ੍ਰਾਪਤੀ ਲਈ ਜਿਥੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਸਕੂਲ ਸਟਾਫ਼ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਉਥੇ ਹੀ ਸਿੱਖਿਆ ਵਿਭਾਗ ਦੇ ਫੇਸਬੁੱਕ ਪੇਜ ਐਕਟੀਵਿਟੀ ਸਕੂਲ ਐਜੂਕੇਸ਼ਨ ਪੰਜਾਬ ਤੇ ਵੀ ਸ਼ੇਅਰ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੀ ਨਵੀਂ ਬਿਲਡਿੰਗ ਬਣਨ ਨਾਲ ਸੁੰਦਰਤਾ ਵਿੱਚ ਵਾਧਾ ਹੋਇਆ ਹੈ ਅਤੇ ਸਕੂਲ ਖੁੱਲਣ ਤੇੇ ਵਿਦਿਆਰਥੀਆਂ ਲਈ ਇਸ ਸਕੂਲ ਦਾ ਨਿਵੇਕਲਾ ਰੂਪ ਸਾਹਮਣੇ ਆਏਗਾ। ਸਕੂਲ ਦੀ ਨੁਹਾਰ ਬਦਲਣ ਵਿੱਚ ਸਕੂਲ ਦੇ ਸਟਾਫ਼ ਮੈਂਬਰ ਮੰਜੂ ਪਠਾਨੀਆ, ਸਵਿਤਾ ਦੇਵੀ ਅਤੇ ਦਾਨੀ ਸੱਜਣ ਰਮਨ ਗੋਇਲ, ਰਾਜਨ ਮਹਿਤਾ, ਮਾਸਟਰ ਜੀਤ ਰਾਜ ਅਤੇ ਬਾਕੀ ਪਿੰਡ ਵਾਸੀਆਂ ਦਾ ਸਹਿਯੋਗ ਰਿਹਾ ਹੈ

           ਡੀਸੀ ਕੰਪਲੈਕਸ ਪਠਾਨਕੋਟ ਵਿਖੇ ਕਰਾਏ ਗਏ ਸਮਾਰੋਹ ਮੌਕੇ ਸ੍ਰੀ ਅਰੁਣ ਕੁਮਾਰ ਡੀ .ਐਮ. ਜ਼ਿਲ੍ਹਾ ਸਿੱਖਿਆ ਆਫਿਸ ਪਠਾਨਕੋਟ, ਕਲਰਕ ਤਰੁਣ ਪਠਾਣੀਆਂ, ਐਮ ਆਈ ਐਸ ਕੋਆਰਡੀਨੇਟਰ ਮੁਨੀਸ਼ ਮਹਾਜਨ ਆਦਿ ਹਾਜ਼ਰ ਸਨ

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM