ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਟੀਚਰ ਫੈਸਟ ਲਈ ਤਿਆਰੀਆਂ ਮੁਕੰਮਲ* 26 ਤੋਂ 28 ਅਗਸਤ ਤੱਕ ਹੋਣਗੇ ਜਿਲ੍ਹਾ ਪੱਧਰ ‘ਤੇ ਮੁਕਾਬਲੇ*

ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਟੀਚਰ ਫੈਸਟ ਲਈ ਤਿਆਰੀਆਂ ਮੁਕੰਮਲ
26 ਤੋਂ 28 ਅਗਸਤ ਤੱਕ ਹੋਣਗੇ ਜਿਲ੍ਹਾ ਪੱਧਰ ‘ਤੇ ਮੁਕਾਬਲੇ
ਪਠਾਨਕੋਟ, 19 ਅਗਸਤ (। ) ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਸਰਕਾਰੀ ਸਕੂਲ ਅਧਿਆਪਕਾਂ ਦੀਆਂ ਖੋਜੀ ਬਿਰਤੀਆਂ ਤੇ ਵਿੱਦਿਅਕ ਸਰਗਰਮੀਆਂ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਜਿਲ੍ਹਾ ਪੱਧਰੀ ਟੀਚਰ ਫੈਸਟ 26 ਤੋਂ 28 ਅਗਸਤ ਤੱਕ ਕਰਵਾਇਆ ਜਾਵੇਗਾ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਜਸਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਨੇ ਇਸ ਸਬੰਧੀ ਦੱਸਿਆ ਕਿ ਐਸ.ਸੀ.ਈ.ਆਰ.ਟੀ. ਪੰਜਾਬ ਦੀ ਦੇਖ-ਰੇਖ ‘ਚ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ‘ਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਬਲਾਕ ਪੱਧਰ ‘ਤੇ ਕਰਵਾਏ ਗਏ ਮੁਕਬਾਲਿਆਂ ਦੇ ਜੇਤੂ ਅਧਿਆਪਕ ਵਿਸ਼ਾਵਾਰ ਭਾਗ ਲੈਣਗੇ ਅਤੇ ਹਰੇਕ ਵਿਸ਼ੇ ਦੇ ਮੁਕਾਬਲੇ ‘ਚੋਂ ਜੇਤੂ 1-1 ਅਧਿਆਪਕ ਰਾਜ ਪੱਧਰੀ ਟੀਚਰ ਫੈਸਟ ‘ਚ ਭਾਗ ਲੈਣ ਦਾ ਹੱਕਦਾਰ ਬਣੇਗਾ। ਰਾਜ ਪੱਧਰੀ ਟੀਚਰਜ਼ ਫੈਸਟ 1 ਤੋਂ 3 ਅਗਸਤ ਤੱਕ ਅੰਮ੍ਰਿਤਸਰ ਵਿਖੇ ਹੋਵੇਗਾ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਵਿਸ਼ੇ ਦੇ ਮੁਕਾਬਲੇ ‘ਚ ਰਾਜ ਪੱਧਰ ‘ਤੇ ਜੇਤੂ ਅਧਿਆਪਕ ਨੂੰ 5100 ਰੁਪਏ, ਜਿਲ੍ਹਾ ਪੱਧਰ ਦੇ ਜੇਤੂ ਨੂੰ 2100 ਤੇ ਬਲਾਕ ਪੱਧਰ ‘ਤੇ ਜੇਤੂ ਅਧਿਆਪਕ ਨੂੰ 501 ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਣਗੇ। ਸਾਰੇ ਵਰਗਾਂ ਦੇ ਜੇਤੂਆਂ ਨੂੰ ਪ੍ਰਸ਼ੰਸ਼ਾ ਪੱਤਰ ਵੀ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਤੱਕ ਮੁਕਾਬਲੇ ਆਨ ਲਾਈਨ ਕਰਵਾਏ ਗਏ ਸਨ ਤੇ ਹੁਣ ਸਕੂਲ ਪੂਰੀ ਤਰ੍ਹਾਂ ਖੁੱਲ੍ਹ ਚੁੱਕੇ ਹਨ, ਜਿਸ ਕਾਰਨ ਜਿਲ੍ਹਾ ਤੇ ਰਾਜ ਪੱਧਰ ਦੇ ਮੁਕਾਬਲੇ ਆਫਲਾਈਨ ਕਰਵਾਏ ਜਾਣਗੇ। ਕੋਵਿਡ-19 ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਜਾਣਗੇ। ਰਾਜ ਪੱਧਰੀ ਫੈਸਟ ਲਈ ਜਿਲ੍ਹੇ ਦੇ ਜੇਤੂ ਅਧਿਆਪਕਾਂ ਦੀ ਆਨਲਾਈਨ ਰਜਿਸਟ੍ਰੇਸ਼ਨ 30 ਅਗਸਤ ਤੱਕ ਕਰਵਾਈ ਜਾਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਅਧਿਆਪਕਾਂ ਦੀਆਂ ਖੋਜੀ ਬਿਰਤੀਆਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਹੋਰਨਾਂ ਅਧਿਆਪਕਾਂ ਨੂੰ ਵੀ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਹੈ। ਦੱਸਣਯੋਗ ਹੈ ਕਿ ਬਲਾਕ ਪੱਧਰ ‘ਤੇ ਹੋਏ ਮੁਕਾਬਲਿਆਂ ‘ਚ ਜਿਲ੍ਹੇ ਦੇ ਹਰੇਕ ਬਲਾਕ ‘ਚੋਂ ਸੈਂਕੜੇ ਅਧਿਆਪਕਾਂ ਨੇ ਵੱਖ-ਵੱਖ ਵਿਸ਼ਿਆ ਦੇ ਮੁਕਾਬਲਿਆਂ ‘ਚ ਸ਼ਮੂਲੀਅਤ ਕੀਤੀ ਸੀ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜ ਦੇ ਸਰਕਾਰੀ ਸਕੂਲ ਅਧਿਆਪਕ ਆਪਣੀ ਜਿੰਮੇਵਾਰੀ ਪ੍ਰਤੀ ਕਿੰਨੀ ਮਿਹਨਤ ਤੇ ਸੁਹਿਰਦਤਾ ਨਾਲ ਨਿਭਾ ਰਹੇ ਹਨ। ਇਸ ਮੌਕੇ ਤੇ ਸਿੱਖਿਆ ਸੁਧਾਰ ਟੀਮ ਮੈਂਬਰ ਕਮਲ ਕਿਸ਼ੋਰ, ਰਮੇਸ਼ ਕੁਮਾਰ, ਮੁਨੀਸ਼ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ।

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM