ਸਿੱਖਿਆ ਅਫ਼ਸਰ ਫਿਰੋਜ਼ਪੁਰ ਨੇ ਫੇਸਬੁੱਕ ਯੂਟਿਊਬ ‘ਤੇ ਲਾਈਕਸ (Like’s) ਲੈਣ ਲਈ ਜਾਰੀ ਕੀਤਾ ਹੁਕਮ

 ਚੰਡੀਗੜ੍ਹ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਆਪਣੀਆਂ ਅਧਿਆਪਕ ਮਾਰੂ ਨੀਤੀਆਂ ਦੇ ਕਾਰਨ ਲਗਾਤਾਰ ਘਿਰਦਾ ਆ ਰਿਹਾ ਹੈ। ਵਿਭਾਗ ਦੁਆਰਾ ਜਾਰੀ ਹੋ ਰਹੇ ਤਾਨਾਸ਼ਾਹੀ ਹੁਕਮਾਂ ਖਿਲਾਫ਼ ਅਧਿਆਪਕ ਸੜਕਾਂ ਤੇ ਉਤਰੇ ਹੋਏ ਹਨ ਅਤੇ ਆਪਦਾ ਗੁੱਸਾ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਤੋਂ ਇਲਾਵਾ ਸਰਕਾਰ ਅਤੇ ਵਿਭਾਗ ਦੀਆਂ ਵੀਡੀਓ ਨੂੰ ਡਿਸਲਾਈਕ ਕਰਕੇ ਕੱਢ ਰਹੇ ਹਨ। ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਤੋਂ ਸ਼ੁਰੂਆਤ ਹੋਈ ਡਿਸਲਾਈਕ ਦੀ ਰੁਕਣ ਦਾ ਨਾਂਅ ਨਹੀਂ ਲੈ ਰਹੀ।
ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਵੀ ਅਧਿਆਪਕ ਵਿਰੋਧੀ ਫ਼ਰਮਾਨਾਂ ਦੇ ਕਾਰਨ ਡਿਸਲਾਈਕ ਦਾ ਪ੍ਰਸ਼ਾਦ ਮਿਲ ਰਿਹਾ ਹੈ। ਇਸ ਵੇਲੇ ਵਿਭਾਗ ਦੇ ਫੇਸਬੁੱਕ ਪੇਜ਼ ਅਤੇ ਯੂਟਿਊਬ ਤੇ ਲਾਈਕ ਵਧਾਉਣ ਵਾਸਤੇ ਸਰਕਾਰੀ ਪੱਤਰ ਵੀ ਜਾਰੀ ਹੋਣੇ ਸ਼ੁਰੂ ਹੋ ਗਏ ਹਨ, ਜਿਸ ਦੇ ਕਾਰਨ ਅਧਿਆਪਕਾਂ ਤੇ ਨਵੀਂ ਬਿਬਤਾ ਪੈ ਗਈ ਹੈ ਕਿ, ਉਹ ਕਲਾਸਾਂ ਲਗਾਉਣ ਜਾਂ ਫਿਰ ਸ਼ੋਸ਼ਲ ਮੀਡੀਆ ਤੇ ਐਕਟਿਵ ਰਹਿ ਕੇ ਫੇਸਬੁੱਕ ਚਲਾਉਣ? ਫਿਰੋਜ਼ਪੁਰ ਦੇ ਸਿੱਖਿਆ ਅਫ਼ਸਰ ਦੁਆਰਾ ਹੁਣ ਇੱਕ ਸੁਨੇਹਾ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਤੋਂ ਇਲਾਵਾ ਅਧਿਆਪਕਾਂ ਨੂੰ ਭੇਜਿਆ ਜਾ ਰਿਹਾ ਹੈ, ਜਿਸ ਦੇ ਵਿੱਚ ਉਹ ਕੱਲ੍ਹ 22 ਜੂਨ ਦੇ ਇੱਕ ਪ੍ਰੋਗਰਾਮ ਬਾਰੇ ਦੱਸ ਰਹੇ ਹਨ।
ਦੱਸਦੇ ਚੱਲੀਏ ਕਿ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ./ਐ.ਸਿ.) ਫ਼ਿਰੋਜ਼ਪੁਰ ਦੁਆਰਾ ਭੇਜਿਆ ਗਿਆ ਸੁਨੇਹਾ ਇਸ ਪ੍ਰਕਾਰ ਹੈ ਕਿ, ”ਮੇਰਾ ਜਨੂੰਨ- 22 ਜੂਨ, ਸਫ਼ਲਤਾ ਕਦੇ ਵੀ ਬੈਠੇ ਬਿਠਾਏ ਨਹੀ ਮਿਲਦੀ..ਉਸ ਨੁੂੰ ਪਾਉਣ ਲਈ ਉੱਦਮ ਕਰਨਾ ਪੈਂਦਾ …। ਆਪ ਸਭ ਉੱਦਮੀ ਹੋ. …ਆਪਣਾ ਘਰ , ਆਪਣੇ ਬੱਚੇ ਤੇ ਆਪਣਾ ਕਿੱਤਾ…ਸਭ ਨੁੂੰ ਪਿਆਰਾ ਹੁੰਦਾ ….ਪਰ ਜਦੋ ਸਮਾਜ ਦੇ ਹਰ ਵਰਗ ਵਿੱਚ ਇਸ ਦੀ ਚਰਚਾ ਹੋਣ ਲੱਗੇ ਤਾਂ ਹਰ ਕਰਮਯੋਗੀ ਅਧਿਆਪਕ ਨੂੰ  ਫਖ਼ਰ ਹੋਣਾ ਸੁਭਾਵਿਕ ਹੀ ਹੈ। ਭਾਵੇਂ ਕਿ 21 ਜੂਨ ਸਭ ਤੋਂ ਲੰਬਾ ਦਿਨ ਹੁੰਦਾ ਪਰ *ਫ਼ਿਰੋਜ਼ਪੁਰ ਦੇ ਸਿੱਖਿਆ ਪਰਿਵਾਰ ਨੇ 22 ਜੂਨ 2021 ਨੁੂੰ ਅਹਿਮ ਅਤੇ ਯਾਦਗਾਰੀ ਦਿਨ ਬਣਾਉਣਾ ਹੈ…ਦੋਸਤੋ ਇਸ ਦਿਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਧਿਆਪਕਾਂ ਅਤੇ ਨੰਨੇ ਮੁੰਨੇ ਬੱਚਿਆਂ ਦੀਆਂ ਗਤੀਵਿਧੀਆਂ ਨੁੂੰ Activates school education punjab ਦੇ FCAEBOOK Page ਤੇ ਸਾਂਝਿਆ ਕੀਤਾ ਜਾਣਾ ਹੈ….Facebook page Link :-https://www.facebook.com/Activities-School-Education-Punjab-105518254486510/ ਕਰਨਾ ਕੀ ਹੈ ਸੰਬੰਧੀ ਵੀਡੀਓ ਲਿੰਕ-  https://youtu.be/SORcZ7lxR5g – ਸਨਿਮਰ ਬੇਨਤੀ ਇਹ ਹੈ ਕਿ ਆਪ ਆਪਣੇ ਕੀਮਤੀ ਪਲਾਂ ਵਿੱਚੋ ਕੁੱਝ ਪਲ ਸਮੇਟ ਕੇ ਰੱਖਿਓ..ਸਾਨੂੰ ਲੋੜੀਦੇ ਹੋਣਗੇ….ਮਿਤੀ 22 ਜੂਨ 2021 ਦਿਨ ਮੰਗਲਵਾਰ ਅਸਾਂ ਇਤਿਹਾਸ ਸਿਰਜਣਾ…ਇਸ facbook page ਨੁੂੰ ਵੱਧ ਤੋਂ ਵੱਧ Like and Share ਕਰਵਾਉਣਾ ਹੈ। ਸੰਪੂਰਨ ਵਿਸ਼ਵਾਸ਼ ਹੈ ਕਿ ਅਸੀ ਕੁੱਝ ਕਰ ਦਿਖਾਵਾਂਗੇ। :- ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ./ਐ.ਸਿ.) ਫ਼ਿਰੋਜ਼ਪੁਰ
ਦੱਸਣਾ ਬਣਦਾ ਹੈ ਕਿ, ਇਸ ਤੋਂ ਪਹਿਲੋਂ ਵਿਭਾਗ ਦੁਆਰਾ ਇੱਕ ਪੱਤਰ ਜਾਰੀ ਕਰਕੇ ਵੀ ਅਧਿਆਪਕਾਂ ਨੂੰ ਫੇਸਬੁੱਕ ਪੇਜ਼ ਨੂੰ ਲਾਈਕ, ਸ਼ੇਅਰ ਅਤੇ ਕੁਮੈਂਟ ਕਰਵਾਉਣ ਲਈ ਪਾਬੰਦ ਕੀਤਾ ਗਿਆ ਹੈ। ਅਧਿਆਪਕਾਂ ਦੁਆਰਾ ਵਿਭਾਗ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਲਕੇ ਵਿਭਾਗ ਦੇ ਐਕਟੀਵਿਟੀ ਪੇਜ਼ ਤੇ ਪ੍ਰੋਗਰਾਮ ਹੋਣਾ ਹੈ, ਜਿਸ ਦੇ ਕਾਰਨ ਅਧਿਆਪਕ ਪ੍ਰੇਸ਼ਾਨ ਵੀ ਹਨ ਅਤੇ ਹੈਰਾਨ ਵੀ ਹਨ ਕਿ, ਉਹ ਕਿੰਨਾ-ਕਿੰਨਾ ਨੂੰ ਪੇਜ਼ ਦਾ ਲਿੰਕ ਭੇਜ ਕੇ ਲਾਈਕ, ਸ਼ੇਅਰ ਅਤੇ ਕੁਮੈਂਟ ਕਰਵਾਉਣ? ਦੂਜੇ ਪਾਸੇ ਕਈ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਕੋਲ ਸਮਾਰਟ ਫੋਨ ਵੀ ਨਹੀਂ ਹਨ, ਜਿਸ ਵਿੱਚ ਉਹ ਫੇਸਬੁੱਕ ਜਾਂ ਫਿਰ ਯੂਟਿਊਬ ਚਲਾ ਸਕਦੇ ਹੋਣ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿੱਖਿਆ ਵਿਭਾਗ ਦੇ ਇਸ ਐਕਟੀਵਿਟੀ ਪੇਜ਼ ਦਾ ਵਾਕਿਆ ਹੀ ਵਿਦਿਆਰਥੀਆਂ ਨੂੰ ਫ਼ਾਇਦਾ ਹੋਵੇਗਾ ਜਾਂ ਫਿਰ ਅਧਿਕਾਰੀ ਇਹ ਸਭ ਕੁੱਝ ਚੌਧਰ ਚਮਕਾਉਣ ਵਾਸਤੇ ਹੀ ਕਰ ਰਹੇ ਹਨ?

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM