ਪਠਾਨਕੋਟ punjab top news today ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ 66 ਕੇਵੀ ਬਿਜਲੀ ਸਬ-ਸਟੇਸ਼ਨ ਡੇਅਰੀਵਾਲ ਵਾਰਡ ਨੰਬਰ 47 ਹੱਦਬਸਤ ਨੰਬਰ 246ਪਿਛਲੇ ਕੁਝ ਕੁ ਸਾਲਾਂ ਤੋਂ ਚਾਲੂ ਹੋਣ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਸੀ ਲੱਖਾਂ ਘਰਾਂ ਦੀ ਪੇਂਡੂ ਅਤੇ ਸ਼ਹਿਰੀ ਖੇਤਰ ਨੂੰ 24 ਘੰਟੇ ਬਿਜਲੀ ਮੁਕੰਮਲ ਵੋਲਟੇਜ ਤੇ ਮਿਲਣ ਨਾਲ ਇਲਾਕੇ ਵਿਚ ਵਿਕਾਸ ਦੀ ਲਹਿਰ ਦੀ ਸੰਭਾਵਨਾਵਾ਼ਂ। ਡੇਅਰੀਵਾਲ 66 ਕੇ ਵੀ ਦੇ 6 ਫੀਡਰ ਡੇਅਰੀਵਾਲ, ਨੌਸ਼ਹਿਰਾ ਨਲਬੰਦਾ,ਢਾਕੀ, ਦੌਲਤਪੁਰ-ਧੀਰਾ ਅਤੇ ਦੋ ਹੋਰ ਫੀਡਰ ਹਨ ਜੋ ਆਰਮੀ ਖੇਤਰ ਨਾਲ ਸਬਿੰਧਤ ਹਨ ਪਿਛਲੇ ਕੁਝ ਸਾਲਾਂ ਤੋਂ ਡੇਅਰੀਵਾਲ 66 ਕੇ ਵੀ ਨਲੂਆ-ਪੁਲ ਧੀਰਾ ਹਾਈ ਵੋਲਟੇਜ਼ ਤਾਰਾ 70 ਦੇ ਕਰੀਬ ਖੰਭੇ ਢਾਕੀ,ਅਤੇ ਦੌਲਤਪੁਰ-ਧੀਰਾ ਫੀਡਰ ਨੂੰ ਨਿਰਵਿਗਨ ਬਿਜਲੀ 24 ਘੰਟੇ ਮਿਲਣੀ ਕਰੋੜਾਂ ਰੁਪਏ ਖਰਚਣ ਤਾਰਾਂ ਜ਼ਮੀਨ ਨੇੜੇ ਧੀਰਾ ਵਿਖੇ ਲਟਕ ਰਹੀਆਂ ਹਨ ਹਾਦਸਿਆਂ ਦੇ ਡਰੋਂ ਜੰਪਰ ਕਟੇ ਹੋਏ ਹਨ। ਬਿਜਲੀ ਵਿਭਾਗ ਦੀ ਹਾਲਤ ਇਹ ਹੈ ਕਰੋੜਾਂ ਰੁਪਏ ਦੇ ਸ਼ਹਿਰੀ ਖੇਤਰ ਦੀ ਬੇਸ਼ਕੀਮਤੀ ਜ਼ਮੀਨ ਦੇਣ ਵਾਲੇ ਉਹ ਖੇਤਰ ਦੀ ਕੋਠੀ-ਪੰਡਿਤਾਂ ਹੱਦ-ਬੰਸਤ ਨੰਬਰ 286 ਦੇ ਪੁਰਾਣੇ ਪਿੰਡ ਸਨ ਡੇਅਰੀਵਾਲ ਅਤੇ ਕੋਠੀ ਪੰਡਿਤਾਂ ਕਈ ਸਾਲਾਂ ਤੋਂ ਜੱਦੋ-ਜਹਿਦ ਕਰ ਰਹੇ ਹਨ 24 ਘੰਟੇ ਬਿਜਲੀ ਨਹੀਂ ਮਿਲੀ। ਹੈ ਕੋਠੀ ਪਡਿਤਾਂ ਦੀ ਐਮ ਸੀ ਰਾਜ ਰਾਣੀ, ਜਨਕ ਰਾਜ, ਗਰਦਾਰੀ ਲਾਲ ,ਭਜਨ ਲਾਲ, ਯੋਗ ਰਾਜ,ਪ੍ਰਭਰਦਿਆਲ, ਰਾਮਪਾਲ,ਸਾਹਿਲ ਕੁਮਾਰ, ਰਜਿੰਦਰ ਕੁਮਾਰ ,ਸੀਤਾ ਰਾਮ, ਸੁਨੀਲ ਕੁਮਾਰ, ਗੌਰਵ, ਕਾਲੂ, ਸ਼ਾਮ ਲਾਲ, ਕਿਸ਼ੋਰੀ ਲਾਲ, ਨੇ ਕਿਹਾ ਡਿਪਟੀ ਕਮਿਸ਼ਨਰ ਪਠਾਨਕੋਟ ਰਾਹੀਂ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸ਼ਹਿਰੀ ਪਠਾਨਕੋਟ ਨੂੰ ਬਿਨੈ ਪੱਤਰ ਦਿੱਤਾ ਸੀ ।
ਐਮ.ਪੀ. ਗੁਰਦਾਸਪੁਰ, ਚੀਫ਼ ਇੰਜੀਨੀਅਰ ਅੰਮ੍ਰਿਤਸਰ, ਐਸ.ਸੀ. ਗਰਦਾਸਪੁਰ,ਚੇਅਰਮੈਨ ਹੈਡ ਆਫਿਸ ਪਟਿਆਲਾ, ਉਪਰੋਕਤ ਸਾਰਿਆਂ ਨੂੰ ਸਾਲ 2019 ਨੂੰ ਬਿਨੈ-ਪੱਤਰ ਦਿੱਤੇ ਸਨ। ਤਹਿਸੀਲਦਾਰ ਪਠਾਨਕੋਟ ਨੂੰ 25–04 -2019 ਨੂੰ ਦਰਖਾਸਤ ਦਿੱਤੀ ਸੀ ਕਾਰਜਕਾਰੀ ਇੰਜੀਨੀਅਰ, 27 -07 -2019 ਪੱਤਰ ਜਾਰੀ ਕਰਕੇ ਕਾਰਵਾਈ ਲਈ ਲਿਖਿਆ ਗਿਆ ਸੀ 66 ਕੇ ਵੀ ਸਬ-ਸਟੇਸ਼ਨ ਡੇਅਰੀਵਾਲ ਨੂੰ ਮੁਕੰਮਲ ਚਾਲੂ ਕਰਕੇ ਡੇਅਰੀਵਾਲ ਹੱਦਬੰਸਤ ਨੰਬਰ 246 ਦੇ ਸ਼ਹਿਰੀ, ਖੇਤਰ ਨੂੰ 24 ਘੰਟੇ ਇਸ ਸਬ-ਸਟੇਸ਼ਨ ਤੋ ਦਿੱਤੀ ਜਾਵੇ। ਨਿਯਮਾਂ ਅਨੁਸਾਰ ਜਿਸ ਵੀ ਹੱਦਬੰਸਤ ਨੰਬਰ ਵਿੱਚ 66 ਕੇ ਵੀ ਸਬ-ਸਟੇਸ਼ਨ ਲਗਦਾ ਹੈ ਸਟੇਸ਼ਨ ਤੋਂ ਸਬਿੰਧਤ ਪਿੰਡਾਂ ਨੂੰ 24 ਘੰਟੇ ਬਿਜਲੀ ਦਿੱਤੀ ਜਾਂਦੀਹੈ। ਕਾਬਲੇਗੌਰ ਹੈ ਕਿ ਡੇਅਰੀਵਾਲ ਕੇ ਵੀ ਸਬ-ਸਟੇਸ਼ਨ ਦੇ 6 ਫੀਡਰ ਚਾਲੂ ਹੋਣ ਨਾਲ ਲੱਖਾਂ ਘਰਾਂ, ਆਰਮੀ ਖੇਤਰ, ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਅਤੇ ਸ਼ਹਿਰੀ ਖੇਤਰ ਨੂੰ ਬਿਜਲੀ ਕੱਟ ਅਤੇ ਲਾਈਨ ਦੀ ਖਰਾਬੀ ਖੇਤਰ ਦੇ ਬਹੁਤ ਸਾਰੇ ਏਰੀਏ ਵਿੱਚ ਸੁਧਾਰ ਹੋਵੇਗਾ ਪਰੰਤੂ ਕਰੋੜਾਂ ਰੁਪਏ ਖਰਚ ਕੇ ਵੀ ਲੋਕਾਂ ਨੂੰ ਬਿਜਲੀ ਕੱਟਾਂ ਅਤੇ ਘੱਟ ਵੋਲਟੇਜ਼ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਬਿਜਲੀ ਵਿਭਾਗ ਕਦੋਂ ਜਾਗੇਗਾ!