*4269 ਗ੍ਰਾਮੀਣ ਡਾਕ ਸੇਵਕ ਭਰਤੀ 20 ਜਨਵਰੀ 2021 ਤਕ ਅਪਲਾਈ ਕਰ ਸਕਦੇ ਹਨ*

ਨਵੀਂ ਦਿੱਲੀ – ਡਾਕ ਵਿਭਾਗ ਵੱਲੋਂ ਦੇਸ਼ ਭਰ ’ਚ ਫੈਲੇ ਵੱਖ-ਵੱਖ ਪੋਸਟਲ ਸਰਕਲਾਂ ’ਚ ਗ੍ਰਾਮੀਣ ਡਾਕ ਸੇਵਕਾਂ ਦੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਵਾਰੀ-ਵਾਰੀ ਚਲਾਈ ਜਾ ਰਹੀ ਹੈ। ਵਿਭਾਗ ਵੱਲੋਂ ਇਸ ਸਮੇਂ ਕਰਨਾਟਕ ਤੇ ਗੁਜਰਾਤ ਪੋਸਟਲ ਸਰਕਲ ’ਚ ਸਥਿਤ ਵੱਖ-ਵੱਖ ਡਾਕਘਰਾਂ ’ਚ ਗ੍ਰਾਮੀਣ ਡਾਕ ਸੇਵਕ (ਜੀਡੀਐੱਸ) ਦੀਆਂ ਕੱੁਲ 4269 ਅਸਾਮੀਆਂ ਲਈ ਅਧਿਸੂਚਨਾ ਜਾਰੀ ਕੀਤੀ ਸੀ। ਇਨ੍ਹਾਂ ’ਚ ਕਰਨਾਟਕ ਸਰਕਲ ਵਿਚ 2443 ਤੇ ਗੁਜਰਾਤ ਸਰਕਲ ਲਈ 1826 ਅਸਾਮੀਆਂ ਐਲਾਨ ਕੀਤੀਆਂ ਗਈਆਂ ਹਨ। ਦੋਵਾਂ ਸਰਕਲਾਂ ’ਚ ਗ੍ਰਾਮੀਣ ਡਾਕ ਸੇਵਕ ਦੇ ਅਹੁਦਿਆਂ ਲਈ ਆਨਲਾਈਨ ਅਪਲਾਈ ਦੀ ਪ੍ਰਕਿਰਿਆ 21 ਦਸੰਬਰ 2020 ਤੋਂ ਹੀ ਸ਼ੁਰੂ ਹੋ ਚੱੁਕੀ ਹੈ ਤੇ ਉਮੀਦਵਾਰ ਆਫੀਸ਼ੀਅਲ ਗ੍ਰਾਮੀਣ ਡਾਕ ਸੇਵਕ ਭਰਤੀ ਪੋਰਟਲ . ਜ਼ਰੀਏ 20 ਜਨਵਰੀ 2021 ਤਕ ਅਪਲਾਈ ਕਰ ਸਕਦੇ ਹਨ।
 
ਵਿੱਦਿਅਕ ਯੋਗਤਾ
 
ਡਾਕ ਵਿਭਾਗ ’ਚ ਗ੍ਰਾਮੀਣ ਡਾਕ ਸੇਵਕਾਂ ਲਈ ਨਿਰਧਾਰਤ ਘੱਟੋ-ਘੱਟ ਯੋਗਤਾ 10ਵੀਂ ਕਾਲਸ ਪਾਸ ਹੋਣਾ ਜ਼ਰੂਰੀ ਹੈ, ਨਾਲ ਹੀ ਉਮੀਦਵਾਰਾਂ ਨੂੰ ਸਬੰਧਤ ਸੂਬੇ ਦੀ ਸਥਾਨਕ ਭਾਸ਼ਾ ਨੂੰ 10ਵੀਂ ਤਕ ਪੜ੍ਹਿਆ ਹੋਣਾ ਜ਼ਰੂਰੀ ਹੈ। ਗੁਜਰਾਤ ਸਰਕਲ ਲਈ ਸਥਾਨਕ ਭਾਸ਼ਾ ਗੁਜਰਾਤੀ ਤੇ ਕਰਨਾਟਕ ਲਈ ਕੰਨੜ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਦੀ ਉਮਰ 21 ਦਸੰਬਰ 2020 ਨੂੰ ਘੱਟੋ-ਘੱਟ 18 ਸਾਲ ਤੇ ਵੱਧ ਤੋਂ ਵੱਧ 40 ਸਾਲ ਹੋਣੀ ਚਾਹੀਦੀ ਹੈ।
 
10ਵੀਂ ਦੇ ਅੰਕਾਂ ਦੇ ਆਧਾਰ ’ਤੇ ਹੋਵੇਗੀ ਚੋਣ
 
ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਗੁਜਰਾਤ ਤੇ ਕਰਨਾਟਕ ਡਾਕ ਸਰਕਲਾਂ ’ਚ ਗ੍ਰਾਮੀਣ ਡਾਕ ਸੇਵਕ ਦੇ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ 10ਵੀਂ ਦੇ ਅੰਕਾਂ ਦੇ ਆਧਾਰ ’ਤੇ ਕੀਤੀ ਜਾਵੇਗੀ। 10ਵੀਂ ਤੋਂ ਜ਼ਿਆਦਾ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਵਾਧੂ ਸਹੂਲਤ ਨਹੀਂ ਦਿੱਤੀ ਜਾਵੇਗੀ।

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM