*PUNJAB top news TODAY*
*ਸੋਨੀ ਬਿਊਰੋ ਚੀਫ ਪੰਜਾਬ*
♦*ਖੇਤਰੀ ਭਾਰਤੀ ਹੈੱਡਕੁਆਟਰ, ਜਲੰਧਰ ਵੱਲੋ ਦਸੰਬਰ ਤੋਂ ਲੈ ਕੇ ਜੂਨ 2021 ਤਕ ਫ਼ੌਜ ‘ਚ ਭਰਤੀ ਰੈਲੀ*
,
*ਪੰਜਾਬ* ਖੇਤਰੀ ਭਾਰਤੀ ਹੈੱਡਕੁਆਟਰ, ਜਲੰਧਰ ਵੱਲੋਂ ਦਸੰਬਰ2020 ਤੋਂ ਲੈ ਕੇ ਜੂਨ 2021 ਤਕ ਫ਼ੌਜ ‘ਚ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਆਉਣ ਵਾਲੇ ਵੱਖ-ਵੱਖ ਫ਼ੌਜੀ ਭਰਤੀ ਦਫ਼ਤਰਾਂ ‘ਚ ਹੋਵੇਗੀ। ਇਹ ਹੈ ਏਆਰਓ, ਲੁਧਿਆਣਾ ਪਟਿਆਲਾ, ਅੰਮ੍ਰਿਤਸਰ, ਫਿਰੋਜ਼ਪੁਰ, ਜੰਮੂ, ਸ਼੍ਰੀਨਗਰ ਤੇ ਹੈੱਡਕੁਆਟਰ ਭਾਰਤੀ ਦਫ਼ਤਰ ਜਲੰਧਰ ਸ੍ਰੀਨਗਰ ਤੇ ਹੈਡਕੁਆਟਰ ਭਰਤੀ ਦਫ਼ਤਰ ਜਲੰਧਰ।
ਪਹਿਲੀ ਭਰਤੀ ਰੈਲੀ ਏਆਰਓ ਲੁਧਿਆਣਾ, ਮੋਗਾ, ਰੂਪਨਗਰ ਤੇ ਐੱਸਏਐੱਮ ਨਗਰ ਜ਼ਿਲ੍ਹਿਆਂ ਦੇ ਨੌਜਵਾਨ ਭਾਗ ਲੈ ਸਕਦੇ ਹਨ।
ਰਜਿਸਟ੍ਰੇਸ਼ਨ ਤੇ ਪਹਿਲਾਂ ਅਪਲਾਈ ਕਰਨ ਵਾਲੇ ਉਮੀਦਵਾਰ ਹੀ ਹੋ ਸਕਣਗੇ ਸ਼ਾਮਲ
ਜਿਨ੍ਹਾਂ ਉਮੀਦਵਾਰਾਂ ਨੇ ਆਪਣੀ ਰਜਿਸਟ੍ਰੇਸ਼ਨ ਤੇ ਪਹਿਲਾਂ ਤੋਂ ਅਪਲਾਈ ਕੀਤਾ ਹੋਇਆ ਹੈ, ਤਾਂ ਉਹ ਹੀ ਭਰਤੀ ‘ਚ ਸ਼ਾਮਲ ਹੋਣਗੇ।
ਇਸ ਦਾ ਨੋਟੀਫਿਕੇਸ਼ਨ 11 ਨਵੰਬਰ ਤੋਂ ਭਾਰਤੀ ਫ਼ੌਜ ਦੀ ਵੈੱਬਸਾਈਟ COVID-19 ‘ਤੇ ਉਪਲਬਧ ਹੈ।