*ਫੌਜ ਦੀ ਭਰਤੀ ਦੇ ਨਵੇਂ ਨਿਯਮ*

♦*ਫੌਜ ਦੀ ਭਰਤੀ ਦੇ ਨਵੇਂ ਨਿਯਮ*          
 
 
 
               ਫ਼ੌਜ ਦੀ ਭਰਤੀ (Army Recruitment news rules) ‘ਚ ਹਿੱਸਾ ਲੈਣ ਵਾਲਿਆਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਤੰਦਰੁਸਤ ਹੋਣਾ ਪਵੇਗਾ। ਉਨ੍ਹਾਂ ਨੂੰ ਹੁਣ ਘੱਟੋ-ਘੱਟ 50 ਕਿੱਲੋ ਵਜ਼ਨ ਦੀ ਥਾਂ ਆਪਣੀ ਉਚਾਈ ਦੇ ਅਨੁਪਾਤ ‘ਚ ਵਜ਼ਨ ਦੇ ਮਾਪਦੰਡ ‘ਚ ਕਾਮਯਾਬ ਹੋਣਾ ਪਵੇਗਾ। ਫ਼ੌਜ ਹੁਣ ਹੋਰ ਦਮਦਾਰ ਜਵਾਨਾਂ ਦੀ ਚੋਣ ਲਈ ਵਜ਼ਨ ਦੇ ਮਾਪਦੰਡ ‘ਚ ਬਦਲਾਅ ਕਰਨ ਜਾ ਰਹੀ ਹੈ। ਫ਼ੌਜ ਦੇ ਸੁਤੰਤਰ ਭਰਤੀ ਬੋਰਡ ਦਿੱਲੀ ਨੇ ਇਸ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਦੇਸ਼ ਦੇ ਦੂਜੇ ਭਰਤੀ ਹੈੱਡ ਕੁਆਰਟਰਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਆਓ ਜਾਣਦੇ ਹਾਂ ਕਿ ਕੀ ਸਨ ਨਿਯਮ ਤੇ ਹੁਣ ਕੀ ਬਦਲਾਅ ਕੀਤੇ ਗਏ ਹਨ।
 
ਅਜੇ ਤਕ ਕੀ ਸਨ ਨਿਯਮ
ਫ਼ੌਜ ‘ਚ ਹੁਣ ਤਕ ਵੱਖ-ਵੱਖ ਸੂਬਿਆਂ ਦੇ ਭੁਗੌਲਿਕ ਹਾਲਾਤ ਮੁਤਾਬਕ ਉੱਥੋਂ ਦੇ ਜਵਾਨਾਂ ਦੀ ਉਚਾਈ ਤੇ ਵਜ਼ਨ ਤੈਅ ਹਨ। ਫ਼ੌਜੀ ਜੀਡੀ, ਸੈਨਿਕ ਤਕਨੀਕੀ, ਟ੍ਰੇਡਸਮੈਨ, ਸਟੋਰਕੀਪਰ ਤਕਨੀਕੀ ਤੇ ਨਰਸਿੰਗ ਸਹਾਇਕ ਵਰਗੇ ਅਹੁਦਿਆਂ ਲਈ ਸ਼ਰੀਰਕ ਮਾਪਦੰਡ ਤੈਅ ਹਨ।
 
ਉੱਤਰ ਪ੍ਰਦੇਸ਼
-170 ਸੈਂਟੀਮੀਟਰ ਘੱਟੋ-ਘੱਟ ਉੱਚਾਈ ਸੈਨਿਕ ਜੀਡੀ ਅਹੁਦੇ ਲਈ ਜਵਾਨ ਦੀ
 
-50 ਕਿੱਲੋ ਵਜ਼ਨ ਸੈਨਿਕ ਜੀਡੀ ਦੇ ਅਹੁਦੇ ਲਈ ਹੋਵੇ ਜਵਾਨ ਦਾ
 
-62 ਕਿੱਲੋ ਤੋਂ ਵੱਧ ਭਾਰ ਹੋਣ ‘ਤੇ ਜਵਾਨ ਨੂੰ ਅਯੋਗ ਐਲਾਨ ਦਿੱਤਾ ਜਾਂਦਾ ਸੀ। ਹੁਣ ਨਵੇਂ ਮਾਪਦੰਡਾਂ ‘ਚ ਅਜਿਹੇ ਜਵਾਨਾਂ ਨੂੰ ਲਾਭ ਹੋਵੇਗਾ।
 
ਜੰਮੂ ਕਸ਼ਮੀਰ
-163 ਸੈਮੀ. ਘੱਟੋ-ਘੱਟ ਉੱਚਾਈ ਸੈਨਿਕ ਜੀਡੀ ਲਈ ਜਵਾਨ ਦੀ
 
-48 ਕਿੱਲੋ ਵਜ਼ਨ ਸੈਨਿਕ ਜੀਡੀ ਦੇ ਅਹੁਦੇ ਲਈ ਜਵਾਨ ਦਾ
 
ਪੰਜਾਬ
-170 ਸੈਂਮੀ. ਘੱਟੋ-ਘੱਟ ਉਚਾਈ ਸੈਨਿਕ ਜੀਡੀ ਅਹੁਦੇ ਲਈ ਜਵਾਨ ਦੀ
 
-50 ਕਿੱਲੋ ਵਜ਼ਨ ਸੈਨਿਕ ਜੀਡੀ ਦੇ ਅਹੁਦੇ ਲਈ ਜਵਾਨ
 
ਸਿੱਕਮ
-160 ਸੈਮੀ. ਘੱਟੋ-ਘੱਟ ਉਚਾਈ ਸੈਨਿਕ ਜੀਡੀ ਅਹੁਦੇ ਲਈ
 
-48 ਕਿੱਲੋ ਵਜ਼ਨ ਸੈਨਿਕ ਜੀਡੀ ਲਈ
 
ਮੱਧ ਪ੍ਰਦੇਸ਼
-168 ਸੈਮੀ. ਘੱਟੋ-ਘੱਟ ਉਚਾਈ ਜੀਡੀ ਦੇ ਅਹੁਦੇ ਲਈ
 
-50 ਕਿੱਲੋ ਵਜ਼ਨ ਸੈਨਿਕ ਜੀਡੀ ਦੇ ਅਹੁਦੇ ਦਾ
 
ਆਂਧਰ ਪ੍ਰਦੇਸ਼
166 ਸੈਮੀ ਘੱਟੋ-ਘੱਟ ਉਚਾਈ ਸੈਨਿਕ ਜੀਡੀ ਦੇ ਅਹੁਦੇ ਲਈ
 
-50 ਕਿੱਲੋ ਵਜ਼ਨ ਸੈਨਿਕ ਜੀਡੀ ਦੇ ਅਹੁਦੇ ਲਈ
 
ਇਹ ਰਹੇ ਨੇ ਬਦਲਾਅ
ਥਲਸੈਨਾ ‘ਚ ਜਵਾਨਾਂ ਤੇ ਜੇਸੀਓ ਲਈ ਇਹ ਨਿਯਮ ਭਵਿੱਖ ‘ਚ ਬਣਨ ਵਾਲੇ ਥਿਏਟਰ ਕਮਾਂਡ ਨੂੰ ਦੇਖ ਕੇ ਲਾਗੂ ਕੀਤਾ ਜਾ ਰਿਹਾ ਹੈ। ਜਿਸ ਨਾਲ ਫ਼ੌਜ ਦੇ ਤਿੰਨੇ ਅੰਗਾਂ ਦੇ ਜਵਾਨਾਂ ਵਿਚਕਾਰ ਫਿਟਨੈੱਸ ਦੀ ਏਕਰੂਪਤਾ ਬਣੀ ਰਹੇ। ਇਸ ਤੋਂ ਪਹਿਲਾਂ ਵੀ ਫ਼ੌਜ ਨੇ ਮੈਡੀਕਲ ਦੇ ਪੈਮਾਨਿਆਂ ‘ਚ ਬਦਲਾਅ ਕੀਤਾ ਸੀ।
 
ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ
ਘੱਟੋ-ਘੱਟ 170 ਸੈਮੀ. ਉਚਾਈ ਜਵਾਨ ਦੀ ਲਾਜ਼ਮੀ।
50 ਕਿੱਲੋ ਤੋਂ ਵਧਾ ਕੇ 52 ਕਿੱਲੋ ਘੱਟੋ-ਘੱਟ ਵਜ਼ਨ
ਵੱਧ ਤੋਂ ਵੱਧ 63.6 ਕਿੱਲੋ ਵਜ਼ਨ 17 ਤੋਂ 20 ਸਾਲ ਦੀ ਉਮਰ ਵਾਲੇ ਜਵਾਨਾਂ ਲਈ
66.5 ਕਿੱਲੋ ਵਜ਼ਨ 20 ਸਾਲ ਤੋਂ ਵੱਧ ਉਮਰ ਵਾਲੇ ਜਵਾਨਾਂ ਲਈ

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM