*ਭਾਰਤੀਆਂ! ਅਮਰੀਕੀ ਵੀਜ਼ੇ?!! ਦੀਆਂ ਬਹਾਰਾ!!ਪਾਲਿਸੀ*

♦*ਭਾਰਤੀਆਂ! ਅਮਰੀਕੀ ਵੀਜ਼ੇ?!! ਦੀਆਂ ਬਹਾਰਾ!!ਪਾਲਿਸੀ*
 
ਵਾਸ਼ਿੰਗਟਨ — ਟਰੰਪ ਦੀਆਂ ਸਖ਼ਤ ਇਮੀਗ੍ਰੇਸ਼ਨ ਪਾਲਸੀਆਂ ਨਾਲ ਲੱਖਾਂ ਭਾਰਤੀਆਂ ਦਾ ਅਮਰੀਕਾ ਜਾਣ ਦਾ ਸਪਨਾ ਟੁੱਟਿਆ ਹੈ। ਵਾਇਦੇ ਮੁਤਾਬਕ ਬਾਇਡੇਨ ਹੁਣ ਜੇ ਟਰੰਪ ਦੀਆਂ ਪਾਲਸੀਆਂ ਨੂੰ ਬਦਲਦੇ ਹਨ ਤਾਂ ਇਥੇ ਪਹੁੰਚਣ ਵਾਲੇ ਭਾਰਤੀਆਂ ਦੀ ਸੰਖਿਆ ਦੁੱਗਣੀ ਹੋ ਸਕਦੀ ਹੈ। ਉਨ੍ਹਾਂ ਦੇ ਕਾਰਜਕਾਲ ਵਿਚ 10 ਲੱਖ ਭਾਰਤੀਆਂ ਨੂੰ ਨਾਗਰਿਕਤਾ ਅਤੇ ਵੀਜ਼ਾ ਮਿਲ ਸਕਦਾ ਹੈ। ਇਹ ਪਿਛਲੇ ਕੁਝ ਸਾਲਾਂ ‘ਚ ਕਿਸੇ ਪ੍ਰਸ਼ਾਸਨ ‘ਚ ਸਭ ਤੋਂ ਵਧ ਸੰਖਿਆ ਹੋ ਸਕਦੀ ਹੈ। 2004-12 ਵਿਚਕਾਰ 5 ਲੱਖ ਭਾਰਤੀ ਅਮਰੀਕਾ ਪਹੁੰਚੇ।
 
 
ਟਰੰਪ ਨੇ ਇਸ ਵਿਗਾੜਿਆ ਸੀ ਗਣਿਤ
 
ਐਚ-ਬੀ ‘ਚ ਸਾਡੀ ਸੰਖਿਆ 15% ਅਤੇ ਐਲ-1 ਵੀਜ਼ਾ ‘ਚ 28.1 ਘੱਟ ਹੋਈ ਹੈ।
8 ਲੱਖ ਗ੍ਰੀਨ ਕਾਰਡ ਆਰਜ਼ੀਆਂ ਲਟਕੀਆਂ ਹੋਈਆਂ ਹਨ। ਇਨ੍ਹਾਂ ਵਿਚੋਂ 3.1 ਲੱਖ ਕੰਮ ਵੀ ਕਰ ਰਹੇ ਹਨ।
310,000 ਗ੍ਰੀਨ ਕਾਰਡ ਧਾਰਕ ਨਾਗਰਿਕਤਾ ਲਈ ਇੰਤਜ਼ਾਰ ਕਰ ਰਹੇ ਹਨ। 
6.5 ਲੱਖ ਪੋਸਟ ਕੰਪਿਊਟਰ ਇੰਡਸਟਰੀ ‘ਚ ਖਾਲ੍ਹੀ ਹਨ। ਇਨ੍ਹਾਂ ਅਹੁਦਿਆਂ ‘ਤੇ ਕੰਮ ਕਰਨ ਲਈ ਅਮਰੀਕਾ ਵਿਚ ਸਕਿੱਲ ਵਰਕਰ ਨਹੀਂ ਹਨ। 
 
ਬਾਇਡੇਨ ਨੇ ਕੀਤੇ ਇਹ ਵਾਇਦੇ!?
 
ਟਰੰਪ ਦੀਆਂ ਇਮੀਗ੍ਰੇਸ਼ਨ ਪਾਲਸੀਆਂ ‘ਚ ਕਰਨਗੇ ਬਦਲਾਅ, ਸਿੱਖਿਅਤ ਪੇਸ਼ੇਵਰ ਆ ਸਕਣਗੇ।
ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ 5 ਲੱਖ ਭਾਰਤੀਆਂ ਨੂੰ ਵੀ ਮਿਲੇਗਾ ਹੱਕ।
ਬਾਇਡੇਨ ਸ਼ਾਸਨ ‘ਚ ਪਰਿਵਾਰ ਅਧਾਰਿਤ ਅਪ੍ਰਵਾਸੀ ਪਾਲਸੀ ਨੂੰ ਹੰਗਾਰਾ ਮਿਲੇਗਾ। 
ਟਰੰਪ ਪ੍ਰਸ਼ਾਸਨ ‘ਚ ਲੱਗੀ ਦੇਸ਼ਾਂ ਦੀ ਵੀਜ਼ਾ ਲਿਮਟ ਹਟੇਗੀ। ਇਸ ਵਿਚ ਭਾਰਤੀਆਂ ਦੀ ਲਿਮਟ ਸਵਿੱਟਜ਼ਰਲੈਂਡ, ਲਿਥੁਆਨਿਆ ਵਰਗੇ ਛੋਟੇ ਦੇਸ਼ਾਂ ਜਿੰਨੀ ਹੀ ਹੈ।

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM