*ਹੋਮਿਓਪੈਥਿਕ ਇਲਾਜ ਬਿਮਾਰੀ ਦਾ ਖਾਤਮਾ*
*Punjab top news today*
ਮਨੁੱਖੀ ਰੋਗਾਂ ਦੇ ਇਲਾਜ ਹੋਮਿਓਪੈਥਿਕ ਵਿਧੀ ਦੀ ਖੋਜ ਸਤਾਰਾਂ ਸੌ ਨੱਬੇ ਡਾਕਟਰ ਹੈਨੇਮੈਨ ਨੇ ਜਰਮਨੀ ਵਿਖੇ ਕੀਤੀ ਸੀ ਉਦੋਂ ਤੋਂ ਹੁਣ ਤੱਕ ਇਸ ਵਿਧੀ ਨੇ ਬਿਨਾਂ ਮਾੜੇ ਪ੍ਰਭਾਵਾਂ ਦੇ ਨਵੇਂ ਪੁਰਾਣੇ ਹਰ ਤਰ੍ਹਾਂ ਦੇ ਰੋਗ ਦਾ ਕਾਮਯਾਬ ਇਲਾਜ ਕਰ ਕੇ ਚੰਗਾ ਨਾਮਣਾ ਖੱਟਿਆ ਹੈ। ਹੋਮਿਓਪੈਥਿਕ ਇਲਾਜ ਵਿਧੀ ਵਿੱਚ ਕਿਸੇ ਰੋਗ ਦਾ ਨਹੀਂ ਸਗੋਂ ਵਿਅਕਤੀ ਵਿਸ਼ੇਸ਼ ਦਾ ਇਲਾਜ ਉਸ ਦੇ ਸਮੁੱਚੇ ਲੱਛਣਾਂ ਦੇ ਆਧਾਰ ਤੇ ਕੀਤਾ ਜਾਂਦਾ ਹੈ ਭਾਵ ਹਰੇਕ ਮਰਜ਼ ਦੀ ਦਵਾਈ ਵੱਖਰੀ ਹੋ ਸਕਦੀ ਹੈ ਚਾਹੇ ਉਨ੍ਹਾਂ ਨੂੰ ਬਾਹਰੀ ਰੂਪ ਦਿਖਾਈ ਦੇਣ ਵਾਲਾ ਰੋਗ ਇੱਕ ਹੋਵੇ ਇੱਕ ਇੱੱਕ ਬਿਮਾਰੀ ਦੀਆਂ ਸੈਂਕੜੇ ਦਵਾਈਆਂ ਹੁੰਦੀਆਂ ਹਨ ਅਤੇ ਇੱਕ ਇੱਕ ਦਵਾਈ ਦੇ ਅੱਗੇ ਹਜ਼ਾਰਾਂ ਲੱਛਣ ਹੁੰਦੇ ਹਨ ਇਸ ਪ੍ਰਕਾਰ ਹੋਮਿਓਪੈਥੀ ਇਲਾਜ ਦੀ ਮਜ਼ਬੂਤ ਪ੍ਰਣਾਲੀ ਹੈ।