*”ਪੰਜਾਬ ਕਾਂਗਰਸ ਸਰਕਾਰ ਦੇ ਰਾਜਸੀ ਉਦੇਸ਼ਾਂ ਦੀ ਪੂਰਤੀ ? ਸਿੱਖਿਆ ਵਿਭਾਗ ਨੇ ਕਾਂਗਰਸ ਦੀ ਮਸ਼ਹੂਰੀ ”ਪੰਜਵੀਂ ਸ਼੍ਰੇਣੀ ਦੇ ਪੇਪਰਾ” ਵਿੱਚ ਛਾਪੀ !!*

♦*Punjab top news today*

♦*”ਪੰਜਾਬ ਕਾਂਗਰਸ ਸਰਕਾਰ ਦੇ ਰਾਜਸੀ ਉਦੇਸ਼ਾਂ ਦੀ ਪੂਰਤੀ ? ਸਿੱਖਿਆ ਵਿਭਾਗ ਨੇ ਕਾਂਗਰਸ ਦੀ ਮਸ਼ਹੂਰੀ ”ਪੰਜਵੀਂ ਸ਼੍ਰੇਣੀ ਦੇ ਪੇਪਰਾ” ਵਿੱਚ ਛਾਪੀ !!*

 

 **ਚੰਡੀਗੜ੍ਹ* 12 ਸਤੰਬਰ ਸਿੱਖਿਆ ਵਿਭਾਗ ਦਾ ਇਕ ਆਈ ਏ ਐਸ ਅਧਿਕਾਰੀ ਸਾਲਾਂ ਤੋਂ ਇੱਕ ਕੁਰਸੀ ਤੇ ਬਿਰਾਜਮਾਨ ਹੋਣ ਕਰਕੇ ਆਪਣੀ ਕੁਰਸੀ ਬਚਾਉਣ ਲਈ ਨਿੱਤ ਨਵੀਆਂ ਯੋਜਨਾ ਬਣਾ ਆਪਣੀ ਪੋਸਟਿੰਗ ਰੁਕਵਾ ਰਿਹਾ ਹੈ।  

      

         ਪੰਜਵੀ ਦੇ ਪੇਪਰ ਭੇਜੇ ਬੁਢਾਪਾ ਪੈਨਸ਼ਨ 750 ਰੁਪਏ ਤੋਂ 1500 ਰੁਪਏ ਕਰਨ ਦੀ ਮਸ਼ਹੂਰੀ ਛਾਪੀ ਹੋਈ ਹੈ ਜਿਸ ਬਾਰੇ ਪ੍ਰਸ਼ਨ ਪੁੱਛੇ ਹਨ ?

                           ਇਹ ਪ੍ਰਭਾਵ ਦਿੱਤਾ ਜਾ ਸਕੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਕਾਂਗਰਸ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ, ਜੋ ਕਿ ਕਰਵਾਇਆ ਜਾ ਰਿਹਾ ਹੈ, ਉਸ ਨੂੰ ਲੈ ਕੇ ਪੇਪਰ ਅਧਿਆਪਕਾਂ ਨੂੰ ਜਾਰੀ ਕੀਤੇ ਗਏ ਹਨ, ਤਾਂ ਜੋ ਬੱਚਿਆਂ ਦਾ ਪੇਪਰ ਕਰਵਾਇਆ ਜਾ ਸਕੇ।

 

*5th Pbi NAS PS sept.*

 

       ਪਰ ਅਧਿਆਪਕਾਂ ਨੂੰ ਵਿਭਾਗ ਦੁਆਰਾ

 ਸੌਂਪੀ ਗਈ ਪੀਡੀਐਫ ਦੇ ਵਿੱਚ ਪੰਜਾਬ ਵਿਚਲੀ ਕਾਂਗਰਸ ਸਰਕਾਰ ਕਾਂਗਰਸ ਦੀ ਮਸ਼ਹੂਰੀ ਛਪੀ ਹੋਈ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਹੁਣ ਵਿਦਿਆਰਥੀਆਂ ਦੇ ਪ੍ਰਸ਼ਨ ਪੱਤਰਾਂ ਵਿੱਚ ਵੀ ਆਪਣਾ ਪ੍ਰਚਾਰ ਕਰਕੇ ਅਗਾਮੀ ਸਮੇਂ ਲਈ ਵੋਟਾਂ ਪੱਕੀਆਂ ਕਰੇਗੀ।

5th Pbi NAS PS sept.

5ਵੀਂ ਜਮਾਤ ਦੇ ਪੰਜਾਬੀ ਦੇ ਪੇਪਰ ਵਿੱਚ ਕਾਂਗਰਸ ਦੇ ਪ੍ਰਚਾਰ ਦੀ ਛਪੀ ਮਸ਼ਹੂਰੀ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੁਆਰਾ ਕੀਤੇ ਗਏ ਇਸ ਪ੍ਰਚਾਰ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ pdf ਫਾਈਲਾਂ ਦੇ ਪਿ੍ਟ ਅਧਿਆਪਕ ਆਪਣੇ ਖਰਚੇ ਤੇ ਕਢਵਾ ਕੇ ਬੱਚਿਆਂ ਨੂੰ ਪੇਪਰ ਦੇ ਰਹੇ ਹਨ ਅਤੇ ਇਸ ਨੂੰ ਪੰਜਾਬ ਸਰਕਾਰ ਦੀ ਇਕ ਕੋਝੀ ਸਾਜ਼ਿਸ਼ ਦੱਸਿਆ ਜਾ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੁਰੰਤ ਇਹ ਮਸ਼ਹੂਰੀ ਪ੍ਰਸ਼ਨ ਪੱਤਰਾਂ ਵਿਚੋਂ ਹਟਾ ਦੇਣੀ ਚਾਹੀਦੀ ਹੈ। ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM