*,ਜੋਗਿੰਦਰ ਪਾਲ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ “ਚਸ਼ਮਾਂ, ਵਿੱਚ 15 ਲੱਖ ਦੀ ਲਾਗਤ ਨਾਲ ਬਣੇ ‘ਸਮਾਰਟ ਕਲਾਸਰੂਮਾਂ’ ਦਾ ਕੀਤਾ ਉਦਘਾਟਨ*

ਫੋਟੋ ਕੈਪਸਨ:- ਸਕੂਲ ਦੇ ਨਵੇਂ ਬਣੇ ਸਮਾਰਟ ਕਮਰਿਆਂ ਦਾ ਉਦਘਾਟਨ ਕਰਦੇ ਹੋਏ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਅਤੇ ਹੋਰ।

♦♦*ਜੋਗਿੰਦਰ ਪਾਲ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ “ਚਸ਼ਮਾਂ, ਵਿੱਚ 15 ਲੱਖ ਦੀ ਲਾਗਤ ਨਾਲ ਬਣੇ ‘ਸਮਾਰਟ ਕਲਾਸਰੂਮਾਂ’ ਦਾ ਕੀਤਾ ਉਦਘਾਟਨ*

*Punjab top news today*

*ਪਠਾਨਕੋਟ*, 21 ਅਗਸਤ ( ਸੋਨੀ )

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕ ਕੇ ਸੂਬੇ ਦੇ ਭਵਿੱਖ ਯਾਨੀ ਵਿਦਿਆਰਥੀ ਵਰਗ ਦੀ ਉਸ ਨੀਂਹ ਨੂੰ ਮਜ਼ਬੂਤ ਕਰ ਦਿਤਾ ਹੈ, ਜਿਸ ਨਾਲ ਸੂਬਾ ਪੰਜਾਬ ਸਦਾ ਹੀ ਤਰੱਕੀ ਦੀ ਰਾਹ ‘ਤੇ ਤੁਰੇਗਾ। ਇਸ ਦੇ ਪੁਖਤਾ ਪ੍ਰਮਾਣ ਸਾਹਮਣੇ ਆ ਰਹੇ ਹਨ । ਇਹ ਸ਼ਬਦ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ *ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚਸ਼ਮਾਂ ਵਿੱਚ ਸਕੂਲ ਹੈਡ ਟੀਚਰ ਪ੍ਰਵੀਨ ਸਿੰਘ* ਦੀ ਅਗਵਾਈ ਹੇਠ 15 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਦੋ ਕਮਰਿਆਂ ਦੇ ਉਦਘਾਟਨ ਕਰਨ ਸਮੇਂ ਕਹੇ। 

     

          ਉਨ੍ਹਾਂ ਨੇ ਪੀਜੀਆਈ ਇੰਡੈਕਸ ਵਿੱਚ ਪੰਜਾਬ ਦੇ ਨੰਬਰ ਇੱਕ ਸਥਾਨ ਹਾਸਲ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ *ਹਲਕਾ ਭੋਆ ਦੇ ਪਿੰਡ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਸ਼ਮਾਂ ਜੋ ਕਿ ਸਮਾਰਟ ਸਕੂਲ ਦੀ ਗਿਣਤੀ ‘ਚ ਮੋਹਰੀ ਹੈ ਇਲਾਕੇ ਦੇ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਿਹਾ ਹੈ।* ਇਸ ਸਰਕਾਰੀ ਸਕੂਲ ‘ਚ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿੱਚੋਂ ਹੱਟ ਕੇ ਲਗਾਤਾਰ ਦਾਖਲਾ ਲੈ ਰਹੇ ਹਨ ਅਤੇ ਸਕੂਲ ਵਿੱਚ ਇਸ ਸਮੇਂ 100 ਦੇ ਕਰੀਬ ਬੱਚੇ ਸਿੱਖਿਆ ਗ੍ਰਹਿਣ ਕਰ ਰਹੇ ਹਨ। ਜੋ ਕਿ ਮੇਰੇ ਵੱਲੋਂ ਹਲਕੇ ‘ਚ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਅਤੇ ਇੱਕ ਸੁਪਨੇ ਦੇ ਸੱਚ ਹੋਣ ਤੋਂ ਘਟ ਨਹੀਂ। ਮੈਂ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਖ਼ਾਸ ਮਿਹਨਤ ਦੇ ਲਈ ਮੁਬਾਰਕਬਾਦ ਦਿੰਦਾ ਹਾਂ। ਉਨ੍ਹਾਂ ਨੇ ਸਕੂਲ ਨੂੰ ਸਮਾਰਟ ਬਣਾਉਣ ਲਈ ਸਕੂਲ ਸਟਾਫ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। 

ਇਸ ਮੌਕੇ ਤੇ ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਸਕੂਲ ਦੀ ਦਿੱਖ ਬਾਹਰ ਤੋਂ ਹੀ ਸਮਾਰਟ ਨਹੀਂ ਸਗੋਂ ਅੰਦਰੂਨੀ ਦਿੱਖ ਉਸ ਤੋਂ ਵੀ ਵਧੇਰੇ ਪ੍ਰਭਾਵਸ਼ਾਲੀ ਹੈ। ਉਨ੍ਹਾਂ ਨੇ ਸਕੂਲ ਦੇ ਪ੍ਰੀ-ਪ੍ਰਾਇਮਰੀ ਰੂਮ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਨੂੰ ਸਮਾਰਟ ਬਣਾਉਣ ਲਈ ਸਰਕਾਰ ਦੇ ਯਤਨਾਂ ਦੇ ਨਾਲ ਨਾਲ ਸਕੂਲ ਦਾ ਸਮੂਹ ਸਟਾਫ਼, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਵੀ ਵਧਾਈ ਦੇ ਪਾਤਰ ਹਨ।  

                *ਸਕੂਲ ਮੁਖੀ ਪ੍ਰਵੀਨ ਸਿੰਘ ਵਲੋਂ ਇਸ ਮੌਕੇ ਤੇ ਹਾਜ਼ਰ ਸਮੂਹ ਪਤਵੰਤਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।* 

          ਇਸ ਮੌਕੇ ਕਰਤਾਰ ਸਿੰਘ ਸੀਨੀਅਰ ਕਾਂਗਰਸੀ ਆਗੂ, ਅਸ਼ਵਨੀ ਕੁਮਾਰ ਸਰਪੰਚ ਚਸ਼ਮਾਂ, ਬਲਵੰਤ ਸਿੰਘ ਕਾਂਗਰਸੀ ਆਗੂ, ਰਾਕੇਸ਼ ਕੁਮਾਰ ਸਰਪੰਚ ਸੱਦੋਵਾਲ, ਬੂਟਾ ਰਾਮ ਸਰਪੰਚ ਜਕਰੌਰ, ਸੁਲੱਖਣ ਸਿੰਘ ਸਰਪੰਚ ਬੱਸੀ ਬਹਿਲਾਦਪੁਰ, ਬਲਵੰਤ ਰਾਜ, ਗੋਪਾਲ ਸਿੰਘ ਸਰਪੰਚ ਗੁਜਰਾਤ, ਪ੍ਰਦੀਪ ਸਿੰਘ, ਮਦਨ ਲਾਲ, ਜੋਗਿੰਦਰ, ਰਾਏ ਕਰਨ, ਸੰਜੀਵ ਮਹਾਜਨ, ਲੈਕਚਰਾਰ ਅਸ਼ਵਨੀ ਕੁਮਾਰ, ਮੰਜੂ ਪਠਾਨੀਆ, ਰਣਵਿਜੇ, ਕਰਮ ਸਿੰਘ, ਬਲਕਾਰ ਅੱਤਰੀ ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਪਠਾਨਕੋਟ ਆਦਿ ਸਮੇਤ ਹੋਰ ਕਈ ਮੁਹਤਬਰ ਸ਼ਖਸ਼ੀਅਤਾਂ ਹਾਜ਼ਰ ਸਨ।

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM